ਪਿੰਡ ਝਾਮਪੁਰ ਵਿਖੇ ਬਾਬਾ ਮੋਤੀ ਰਾਮ ਮਹਿਰਾ ਸ਼ਹੀਦੀ ਸਮਾਗਮ
ਪਿੰਡ ਝਾਮਪੁਰ ਵਿਖੇ ਬਾਬਾ ਮੋਤੀ ਰਾਮ ਮਹਿਰਾ ਸ਼ਹੀਦੀ ਸਮਾਗਮ
Publish Date: Fri, 09 Jan 2026 05:03 PM (IST)
Updated Date: Fri, 09 Jan 2026 05:06 PM (IST)
ਫ਼ੋਟੋ ਫ਼ਾਈਲ : 2 ਪਿੰਡ ਝਾਮਪੁਰ ਵਿਖੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਸ਼ਹੀਦੀ ਸਮਾਗਮ ’ਚ ਹਾਜ਼ਰ ਪਿੰਡ ਵਾਸੀ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖੇੜਾ : ਪਿੰਡ ਝਾਮਪੁਰ ਵਿਖੇ ਅਮਰ ਸ਼ਹੀਦ ਬਾਬਾ ਮੋਤੀ ਮਹਿਰਾ ਜੀ ਦਾ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਜਾਬ ਨੰਬਰਦਾਰ ਯੂਨੀਅਨ ਦੇ ਸਲਾਹਕਾਰ ਨੰਬਰਦਾਰ ਕੁਲਵੰਤ ਸਿੰਘ ਝਾਮਪੁਰ ਨੇ ਹਾਜ਼ਰੀ ਲਗਵਾਈ। ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਕਵੀਸਰ ਗੁਰਮੀਤ ਸਿੰਘ ਝਾਮਪੁਰ ਵਾਲਿਆਂ ਦੇ ਜਥੇ ਨੇ ਸੰਗਤ ਨੂੰ ਕਵਿਸਰੀ ਦੁਆਰਾ ਨਿਹਾਲ ਕੀਤਾ ਗਿਆ। ਨੰਬਰਦਾਰ ਕੁਲਵੰਤ ਸਿੰਘ ਝਾਂਮਪੁਰ, ਗੁਰਮੀਤ ਸਿੰਘ ਕਵੀਸਰ, ਦਰਸ਼ਨ ਸਿੰਘ, ਜਗਦੇਵ ਸਿੰਘ ਸਾਬਕਾ ਸਰਪੰਚ, ਜਸਵਿੰਦਰ ਸਿੰਘ ਨੇ ਦੱਸਿਆ ਕਿ ਹਰ ਸਾਲ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ ਵਿਚ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਹੀਦੀ ਸਮਾਗਮ ਕਰਵਾਇਆ ਜਾਂਦਾ ਹੈ। ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਰਾਗੀ ਢਾਡੀ ਕਵੀਸਰੀ ਜਥੇ ਸੰਗਤ ਨੂੰ ਨਿਹਾਲ ਕਰਦੇ ਹਨ। ਕਵਿਸਰੀ ਜਥਿਆਂ ਸਮੇਤ ਰਾਗੀ ਢਾਡੀ ਪਾਠੀ ਸਿੰਘਾਂ ਦਾ ਸਿਰੋਪਾਓ ਦੇ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਬਲਵੀਰ ਸਿੰਘ, ਹਰਦੇਵ ਸਿੰਘ, ਜਸਵਿੰਦਰ ਸਿੰਘ, ਸੰਦੀਪ ਸਿੰਘ, ਹਰਚੰਦ ਸਿੰਘ, ਰਾਜਦੀਪ ਸਿੰਘ, ਕੁਲਵੰਤ ਸਿੰਘ, ਜਸਪਾਲ ਸਿੰਘ, ਗਿਆਨੀ ਕਰਮ ਸਿੰਘ ਆਦਿ ਮੌਜੂਦ ਸਨ।