ਬਾਬਾ ਮੋਤੀ ਮਹਿਰਾ ਜੀ ਦਾ ਜਨਮ ਦਿਹਾੜਾ ਮਨਾਇਆ
ਬਾਬਾ ਮੋਤੀ ਮਹਿਰਾ ਜੀ ਦਾ ਜਨਮ ਦਿਹਾੜਾ ਮਨਾਇਆ
Publish Date: Sun, 08 Feb 2026 06:13 PM (IST)
Updated Date: Sun, 08 Feb 2026 06:14 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਬਲਾਕ ਖੇੜਾ ਦੇ ਪਿੰਡ ਮੱਠੀ ਵਿਖੇ ਮਹਿਰਾ ਭਾਈਚਾਰੇ ਨੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਜਨਮ ਦਿਹਾੜਾ ਮਨਾਇਆ। ਇਸ ਮੌਕੇ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਸਾਬਕਾ ਮੰਤਰੀ ਪੰਜਾਬ ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਡਾ. ਹਰਬੰਸ ਲਾਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਦੁਨੀਆਂ ਰਹੇਗੀ, ਅਮਰ ਸ਼ਹੀਦ ਮੋਤੀ ਰਾਮ ਮਹਿਰਾ ਜੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਲਾਸਾਨੀ ਸ਼ਹਾਦਤ ਨੂੰ ਲੋਕ ਯਾਦ ਕਰਦੇ ਰਹਿਣਗੇ। ਇਸ ਮੌਕੇ ਪਿੰਡ ਮੱਠੀ ਮਹਿਰਾ ਭਾਈਚਾਰੇ ਵੱਲੋਂ ਡਾ. ਹਰਬੰਸ ਲਾਲ ਦਾ ਸਨਮਾਨ ਕੀਤਾ। ਹੋਰ ਮੌਜੂਦ ਆਗੂਆਂ ਵਿਚ ਸਾਬਕਾ ਸਰਪੰਚ ਸੁਖਜਿੰਦਰ ਸਿੰਘ ਮੱਠੀ, ਪ੍ਰਧਾਨ ਗੁਰਦੇਵ ਸਿੰਘ ਡੇਰਾ ਮੀਰ ਮੀਰਾ, ਬਾਬਾ ਪਰਮਜੀਤ ਸਿੰਘ ਭੱਟ ਮਾਜਰਾ ਮੇਰਾ, ਪਰਮਜੀਤ ਸਿੰਘ ਮੱਠੀ, ਗਗਨਦੀਪ ਸਿੰਘ, ਦਰਸ਼ਨ ਸਿੰਘ, ਨਵਦੀਪ ਸਿੰਘ, ਕਾਕਾ ਸਿੰਘ ਮਹਿਰਾ ਮੱਠੀ, ਸਿਮਰਨਜੀਤ ਸਿੰਘ ਮੱਠੀ, ਗੁਰਨਾਮ ਸਿੰਘ ਮਹਿਰਾ ਮੱਠੀ, ਜਸਵੀਰ ਸਿੰਘ, ਦੀਪਕ ਸਿੰਘ, ਬੰਟੀ ਸਿੰਘ, ਸੁਖਵਿੰਦਰ ਪੱਪੀ ਸਰਹਿੰਦ ਤੇ ਗੁਰਦੀਪ ਸਿੰਘ ਭਾਗਨਪੁਰ (ਪ੍ਰੈਸ ਸਕੱਤਰ ਪੰਜਾਬ) ਸ਼ਾਮਲ ਸਨ। ਆਗੂਆਂ ਨੇ ਦੱਸਿਆ ਕਿ ਬਾਬਾ ਮੋਤੀ ਮਹਿਰਾ ਜੀ ਨੂੰ ਸਮਰਪਿਤ ਇੱਕ ਨਗਰ ਕੀਰਤਨ ਭਲਕੇ ਪੰਜੋਖਰਾ ਸਾਹਿਬ ਤੋਂ ਸ਼ੁਰੂ ਹੋ ਕੇ ਫਤਹਿਗੜ੍ਹ ਸਾਹਿਬ ਵਿਖੇ ਮੋਤੀ ਰਾਮ ਮਹਿਰਾ ਯਾਦਗਾਰ ਗੁਰਦੁਆਰਾ ਵਿਖੇ ਸਮਾਪਤ ਹੋਵੇਗਾ। ਹਾਅ ਦਾ ਨਾਅਰਾ ਚੇਤਨਾ ਮੰਚ ਪੰਜਾਬ ਤੇ ਅਮਰ ਸ਼ਹੀਦ ਮੋਤੀ ਰਾਮ ਮਹਿਰਾ ਜ਼ਿਲ੍ਹਾ ਵੈਲਫੇਅਰ ਕਮੇਟੀ ਫਤਿਹਗੜ੍ਹ ਸਾਹਿਬ ਵੱਲੋਂ ਸਰਹਿੰਦ ਮੰਡੀ ਫਲਾਈਓਵਰ ਨੇੜੇ ਚਾਹ, ਬਿਸਕੁਟ ਤੇ ਫਲ-ਫਰੂਟ ਦਾ ਲੰਗਰ ਲਗਾਇਆ ਜਾਵੇਗਾ।