ਬਾਬਾ ਬੰਦਾ ਸਿੰਘ ਬਹਾਦਰ ਵੈਲਫ਼ੇਅਰ ਸੁਸਾਇਟੀ ਨੇ ਚੈੱਕ ਵੰਡੇ
ਬਾਬਾ ਬੰਦਾ ਸਿੰਘ ਬਹਾਦਰ ਵੈਲਫ਼ੇਅਰ ਸੁਸਾਇਟੀ ਨੇ ਚੈੱਕ ਵੰਡੇ
Publish Date: Sun, 04 Jan 2026 04:28 PM (IST)
Updated Date: Sun, 04 Jan 2026 04:29 PM (IST)
ਫ਼ਾਈਲ :6 ਚੈੱਕ ਤਕਸੀਮ ਕਰਦੇ ਹੋਏ ਪ੍ਰਧਾਨ ਸੁਖਵਿੰਦਰ ਸਿੰਘ ਕਾਲਾ ਅਰੋੜਾ ਡਾ. ਜਸਵੰਤ ਸਿੰਘ ਤੇ ਸੁਸਾਇਟੀ ਮੈਂਬਰ। ਗੁਰਚਰਨ ਜੰਜੂਆ, ਪੰਜਾਬੀ ਜਾਗਰਣ, ਅਮਲੋਹ : ਬਾਬਾ ਬੰਦਾ ਸਿੰਘ ਬਹਾਦਰ ਵੈਲਫ਼ੇਅਰ ਸੁਸਾਇਟੀ (ਰਜਿ) ਅਮਲੋਹ ਦੀ ਮੀਟਿੰਗ ਪ੍ਰਧਾਨ ਸੁਖਵਿੰਦਰ ਸਿੰਘ ਕਾਲਾ ਅਰੋੜਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਹਰ ਵਾਰ ਦੀ ਤਰ੍ਹਾਂ ਸੁਸਾਇਟੀ ਪਾਸ ਅੱਠ ਅਰਜੀਆਂ ਮੈਡੀਕਲ ਸਹਾਇਤਾ ਲਈ ਆਈਆਂ। ਉਨ੍ਹਾਂ ਨੂੰ ਮੈਡੀਕਲ ਸਹਾਇਤਾ ਲਈ 7500-7500 ਰੁਪਏ ਦੇ ਚੈੱਕ ਦਿੱਤੇ ਗਏ। ਇਸ ਮੌਕੇ ਪ੍ਰਧਾਨ ਸੁਖਵਿੰਦਰ ਸਿੰਘ ਕਾਲਾ ਅਰੋੜਾ, ਡਾ. ਜਸਵੰਤ ਸਿੰਘ, ਕੈਸ਼ੀਅਰ ਗਗਨ ਗੁਪਤਾ, ਹਰਬੰਸ ਸਿੰਘ ਬਡਾਲੀ, ਬਲਪਿੰਦਰ ਸਿੰਘ ਹੈਪੀ ਪੰਚਾਇਤ ਅਫ਼ਸਰ, ਸੇਵਾ ਮੁਕਤ ਐਸਡੀਓ ਬਲਦੇਵ ਸਿੰਘ, ਜਗਤਾਰ ਸਿੰਘ ਗਿੱਲ, ਇੰਸਪੈਕਟਰ ਵੀਰ ਦਵਿੰਦਰ ਸਿੰਘ, ਹਰਮੇਸ਼ ਸਿੰਘ ਭੱਦਲਥੂਹਾ, ਭਗਵਾਨ ਸਿੰਘ ਹੈਪੀ ਟਿੱਬੀ, ਰੇਸ਼ਮ ਸਿੰਘ ਵਿਰਕ, ਦਿਨੇਸ਼ ਪੁਰੀ, ਅਮਰੀਕ ਸਿੰਘ ਟਿੱਬੀ ਸਿੰਦਰਪਾਲ ਸਿੰਘ, ਸਵਰਨ ਸਿੰਘ ਨਰਾਇਣਗੜ੍ਹ ਆਦਿ ਮੌਜੂਦ ਸਨ।