ਚੋਰੀ ਕੀਤੇ ਬਾਈਕ ਸਮੇਤ ਕਾਬੂ
ਚੋਰੀ ਕੀਤੇ ਬਾਈਕ ਸਮੇਤ ਕਾਬੂ
Publish Date: Sat, 21 Feb 2026 06:06 PM (IST)
Updated Date: Sat, 21 Feb 2026 06:09 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ. ਫਤਹਿਗੜ੍ਹ ਸਾਹਿਬ : ਫਤਹਿਗੜ੍ਹ ਸਾਹਿਬ ਪੁਲਿਸ ਨੇ ਇਕ ਵਿਅਕਤੀ ਨੂੰ ਚੋਰੀ ਕੀਤੇ ਬਾਈਕ ਸਮੇਤ ਕਾਬੂ ਕਰਕੇ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿਚ ਸਹਾਇਕ ਥਾਣੇਦਾਰ ਨੇ ਐੱਫਆਈਆਰ ਵਿਚ ਦਾਅਵਾ ਕੀਤਾ ਕਿ ਉਸ ਨੂੰ ਮੁਖ਼ਬਰ ਨੇ ਇਤਲਾਹ ਕੀਤੀ ਸੀ, ਕਿ ਹਰਵਿੰਦਰ ਸਿੰਘ ਵਾਸੀ ਨਵਾਂ ਸ਼ਹਿਰ ਹਾਲ ਵਾਸੀ ਪਿੰਡ ਸ਼ਾਮਪੁਰ (ਰੋਪੜ) ਚੋਰੀ ਕਰਨ ਦਾ ਆਦੀ ਹੈ, ਜੋ ਕਿ ਗੁਰਦੁਆਰਾ ਫਤਹਿਗੜ ਸਾਹਿਬ ਦੇ ਇਲਾਕੇ ਵਿਚੋਂ ਮੋਟਰਸਾਈਕਲ ਚੋਰੀ ਕਰ ਕੇ ਬਸੀ ਪਠਾਣਾ ਅਤੇ ਮੋਰਿੰਡਾ ਸਾਈਡ ਨੂੰ ਵੇਚਣ ਜਾ ਰਿਹਾ ਹੈ। ਜਿਸ ’ਤੇ ਕਾਰਵਾਈ ਕਰਦੇ ਹੋਏ ਹਰਵਿੰਦਰ ਸਿੰਘ ਉਕਤ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਗਿਆ ਹੈ।