ਅਨਿਲ ਕੁਮਾਰ ਨੂੰ ਨਿਯੁਕਤੀ ਪੱਤਰ ਸੌਂਪਿਆ
ਅਨਿਲ ਕੁਮਾਰ ਨੂੰ ਨਿਯੁਕਤੀ ਪੱਤਰ ਸੌਂਪਿਆ
Publish Date: Mon, 09 Mar 2026 05:07 PM (IST)
Updated Date: Mon, 09 Mar 2026 05:09 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਮਾਰਕੀਟ ਕਮੇਟੀ ਸਰਹਿੰਦ-ਫਤਹਿਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਵੱਲੋਂ ਕਲਰਕ ਤੋਂ ਆਕਸ਼ਨ ਰਿਕਾਰਡਰ ਦੇ ਅਹੁਦੇ ਤੋਂ ਤਰੱਕੀ ਦੇ ਕੇ ਪਦਉੱਨਤ ਕੀਤੇ ਅਨਿਲ ਕੁਮਾਰ ਨੂੰ ਇਕ ਸਾਲ ਦੇ ਅਜ਼ਮਾਇਸ਼ ਪੀਰੀਅਡ ਲਈ ਨਿਯੁਕਤੀ ਪੱਤਰ ਸੌਂਪਿਆ ਤੇ ਆਸ ਪ੍ਰਗਟਾਈ ਕਿ ਇਹ ਮੁਲਾਜ਼ਮ ਅਨਿਲ ਕੁਮਾਰ ਜ਼ਿੰਮੇਵਾਰੀ ਨਾਲ ਆਪਣਾ ਅਜ਼ਮਾਇਸ਼ ਪੀਰੀਅਡ ਪੂਰਾ ਕਰਕੇ ਪੱਕੇ ਤੌਰ ’ਤੇ ਤਰੱਕੀ ਦਾ ਅਨੰਦ ਮਾਣੇਗਾ। ਇਸ ਮੌਕੇ ਸਕੱਤਰ ਪ੍ਰਭਜੋਤ ਸਿੰਘ, ਸੰਦੀਪ ਕੁਮਾਰ ਸਲੂਜਾ, ਦਿਨੇਸ਼ ਕੁਮਾਰ ਗੋਇਲ, ਗੁਰਦੀਪ ਸਿੰਘ ਤਜਿੰਦਰ ਸਿੰਘ ਸਾਰੇ ਮੰਡੀ ਸੁਪਰਵਾਈਜ਼ਰ ਅਤੇ ਕਲਰਕ ਗੁਰਵਿੰਦਰ ਸਿੰਘ ਗੁਰੀ ਮੌਜੂਦ ਸਨ।