ਸੀਨੀਅਰ ਸਿਟੀਜਨ ਦੀ ਮੀਟਿੰਗ ਦੌਰਾਨ ਸ਼ਾਂਤੀ ਦੀ ਅਪੀਲ ਕੀਤੀ
ਸੀਨੀਅਰ ਸਿਟੀਜਨ ਦੀ ਮੀਟਿੰਗ ਦੌਰਾਨ ਸ਼ਾਂਤੀ ਦੀ ਅਪੀਲ ਕੀਤੀ
Publish Date: Mon, 16 Mar 2026 05:15 PM (IST)
Updated Date: Mon, 16 Mar 2026 05:19 PM (IST)
ਫ਼ੋਟੋ ਫ਼ਾਈਲ :11 -ਸੀਨੀਅਰ ਸਿਟੀਜਨ ਐਸੋਸੀਏਸ਼ਨ ਆਪਣੇ ਮੈਂਬਰ ਕਮਲ ਗੁਪਤਾ ਦਾ ਜਨਮ ਦਿਨ ਕੇ ਕੱਟ ਕੇ ਮਨਾਉਂਦੇ ਹੋਏ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਸੀਨੀਅਰ ਸਿਟੀਜਨ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਮਦਨ ਲਾਲ ਵਰਮਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਹਾਜ਼ਰ ਮੈਂਬਰਾਂ ਵੱਲੋਂ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿਚ ਲੱਗੀ ਲੜਾਈ ਸਦਕਾ ਹੋ ਰਹੇ ਨੁਕਸਾਨ ਨੂੰ ਲੈ ਕੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਸ਼ਾਂਤੀ ਦੀ ਅਪੀਲ ਕੀਤੀ ਗਈ। ਮੀਟਿੰਗ ਵਿਚ ਸਰਬਸੰਮਤੀ ਨਾਲ ਇਕ ਮਤੇ ਰਾਹੀਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਖਮਾਣੋ ਬਾਈਪਾਸ ਤੇ ਜੋ ਸਰਹਿੰਦ ਨਗਰ ਕੌਂਸਲ ਵੱਲੋਂ ਕੂੜੇ ਦੇ ਡੰਪ ਵਿਚ ਸੁੱਟਿਆ ਕੂੜਾ ਤੁਰੰਤ ਚੁੱਕਵਾਇਆ ਜਾਵੇ। ਮੀਟਿੰਗ ਵਿਚ ਕਮਲ ਕੁਮਾਰ ਦਾ ਜਨਮ ਦਿਵਸ ਕੇਕ ਕੱਟ ਕੇ ਮਨਾਇਆ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ ਕੇਕੇ ਵਰਮਾ ਦੀ 52ਵੀਂ ਵਿਆਹ ਦੀ ਸਾਲ ਗਿਰਾ ਵੀ ਗੀਤ ਸੰਗੀਤ ਦੇ ਪ੍ਰੋਗਰਾਮ ਨਾਲ ਨਵੇਕਲੇ ਢੰਗ ਨਾਲ ਮਨਾਈ ਮੀਟਿੰਗ ਵਿਚ ਪੁਰਸ਼ੋਤਮ ਬਾਂਸਲ ਜੈ ਕਿਸ਼ਨ ਕਸ਼ਯਪ, ਪੀਆਰਓ ਗੁਰਮੇਲ ਸਿੰਘ, ਗੁਰਦੇਵ ਸਿੰਘ ਭੋਲਾ, ਦੀਵਾਨ ਗੁਪਤਾ ਅਜੀਤ ਸਿੰਘ ਮੱਕੜ ਸੁਖਪਾਲ ਸਿੰਘ ਬਾਜਵਾ ਭਰਪੂਰ ਸਿੰਘ ਹਰਨੇਕ ਸਿੰਘ ਮਿਹਰ ਸਿੰਘ ਆਦਿ ਮੌਜੂਦ ਸਨ।