ਜਰੂਰੀ) ਸੋਢੀ ਦੀ ਅਗਵਾਈ ’ਚ ਕੱਢੀ ਨਸ਼ਾ ਵਿਰੋਧੀ ਜਾਗਰੂਤਾ ਰੈਲੀ
ਆਪ ਦੇ ਬਲਾਕ ਪ੍ਰਧਾਨ ਦੀ ਅਗਵਾਈ ਵਿਚ ਕੱਢੀ ਗਈ ਨਸ਼ਾ ਵਿਰੋਧੀ ਜਾਗਰੂਤਾ ਰੈਲੀ
Publish Date: Fri, 16 Jan 2026 06:55 PM (IST)
Updated Date: Fri, 16 Jan 2026 06:57 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਵਾਰਡ ਨੰਬਰ 9 ਵਿਚ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਬਲਵੀਰ ਸਿੰਘ ਸੋਢੀ ਦੀ ਅਗਵਾਈ ਹੇਠ ਅਤੇ ਨਗਰ ਕੌਂਸਲ ਸਰਹਿੰਦ ਦੇ ਸਹਿਯੋਗ ਨਾਲ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਕੱਢੀ ਗਈ। ਰੈਲੀ ਵਿਚ ‘ਨਸ਼ਿਆਂ ਨੂੰ ਨਾ ਕਹੋ’, ‘ਨੌਜਵਾਨ ਬਚਾਓ, ਪੰਜਾਬ ਬਚਾਓ’ ਵਰਗੇ ਨਾਅਰੇ ਲਗਾ ਕੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਬਲਬੀਰ ਸਿੰਘ ਸੋਢੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਸ਼ੇ ਪੰਜਾਬ ਦੀ ਨੌਜਵਾਨੀ ਨੂੰ ਖੋਖਲਾ ਕਰ ਰਹੇ ਹਨ ਅਤੇ ਇਸ ਸਮੱਸਿਆ ਨਾਲ ਨਜਿੱਠਣ ਲਈ ਸਮਾਜ ਦੇ ਹਰ ਵਰਗ ਨੂੰ ਇਕੱਠੇ ਹੋ ਕੇ ਅੱਗੇ ਆਉਣ ਦੀ ਲੋੜ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦੀ ਭੈੜੀ ਲੱਤ ਤੋਂ ਬਚ ਕੇ ਖੇਡਾਂ, ਸਿੱਖਿਆ ਅਤੇ ਰੋਜ਼ਗਾਰ ਵੱਲ ਧਿਆਨ ਦੇਣ। ਉਨ੍ਹਾਂ ਨੇ ਨਸ਼ਾ ਵੇਚਣ ਵਾਲੇ ਤੱਤਾਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਨਸ਼ਾ ਤਸਕਰਾਂ ਖ਼ਿਲਾਫ਼ ਕੋਈ ਢਿਲਾਈ ਨਹੀਂ ਵਰਤੇਗੀ। ਜੇ ਕੋਈ ਵੀ ਵਿਅਕਤੀ ਨਸ਼ਾ ਵੇਚਣ ਜਾਂ ਨੌਜਵਾਨਾਂ ਨੂੰ ਗੁਮਰਾਹ ਕਰਨ ਵਿਚ ਸ਼ਾਮਲ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਕੜੀ ਕਾਰਵਾਈ ਕੀਤੀ ਜਾਵੇਗੀ। ਰੈਲੀ ਦੇ ਅੰਤ ਵਿਚ ਵਰਕਰਾਂ ਨੇ ਲੋਕਾਂ ਨੂੰ ਨਸ਼ਾ ਮੁਕਤ ਸਮਾਜ ਬਣਾਉਣ ਦਾ ਸੰਕਲਪ ਦਿਵਾਇਆ ਅਤੇ ਕਿਹਾ ਕਿ ਇਹ ਜਾਗਰੂਕਤਾ ਮੁਹਿੰਮ ਅੱਗੇ ਵੀ ਲਗਾਤਾਰ ਜਾਰੀ ਰਹੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਹਾਦਰ ਜਲਾਲ ਸੋਸ਼ਲ ਮੀਡੀਆ ਹਲਕਾ ਇੰਚਾਰਜ, ਬਲਦੇਵ ਜਲਾਲ ਹਲਕਾ ਇੰਚਾਰਜ ਨਸ਼ਾ ਮੁਕਤੀ, ਬਲਾਕ ਪ੍ਰਧਾਨ ਪਵੇਲ ਹਾਂਡਾ, ਬਲਾਕ ਪ੍ਰਧਾਨ ਗਗਨਦੀਪ ਕੌਰ, ਮਮਤਾ, ਜ਼ਿਲ੍ਹਾ ਮਹਿਲਾ ਵਿੰਗ ਦੀ ਪ੍ਰਧਾਨ ਐਡਵੋਕੇਟ ਰੀਨਾ ਰਾਣੀ, ਰਾਮਪਾਲ, ਮਨੀਸ਼, ਅਮਨ ਮੇਟ, ਗੋਲਡੀ ਸੁਪਰਵਾਈਜਰ, ਟਿੰਕਾ, ਕੁਣਾਲ, ਧਰਮਿੰਦਰ, ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਰਿੰਕੂ, ਭਰਤ, ਸ਼ਤਰੂਘਣ, ਪੀ੍ਤਮ ਸਿੰਘ, ਸੈਨਟਰੀ ਇੰਸਪੈਕਟਰ ਰਘਵੀਰ ਸਿੰਘ, ਸੁਖਪਾਲ ਸਿੰਘ ਸੋਢੀ, ਪਾਰਸ, ਗੁਰਜੀਤ ਸਿੰਘ ਸੋਢੀ, ਹਰਵੀਰ ਸਿੰਘ ਸੋਢੀ, ਮਿਲਣ, ਰਾਜਵੀਰ ਸਿੰਘ ਸੋਢੀ, ਅੰਮਿ੍ਤਪਾਲ ਸਿੰਘ, ਅਜੀਤ ਆਦੀ ਮੌਜੂਦ ਸਨ।