ਨਰਾਇਣਗੜ੍ਹ ਸਕੂਲ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ

ਜੰਜੂਆ, ਪੰਜਾਬੀ ਜਾਗਰਣ, ਅਮਲੋਹ : ਪੀਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਰਾਇਣਗੜ੍ਹ ਵਿਖੇ ਪ੍ਰਿੰਸੀਪਲ ਸਿਕੰਦਰ ਸਿੰਘ ਗਿੱਲ ਤੇ ਸਕੂਲ ਇੰਚਾਰਜ ਜਸਵਿੰਦਰ ਸਿੰਘ ਗਰੇਵਾਲ ਦੀ ਅਗਵਾਈ ਹੇਠ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਾਗਮ ਦੀ ਪ੍ਰਧਾਨਗੀ ਦੀਦਾਰ ਸਿੰਘ ਮਾਂਗਟ, ਉਪ ਜ਼ਿਲ੍ਹਾ ਸਿੱਖਿਆ ਅਫਸਰ(ਸੈਸਿ), ਫਤਹਿਗੜ੍ਹ ਸਾਹਿਬ ਨੇ ਕੀਤੀ ਤੇ ਅੱਛਰਪਾਲ ਸ਼ਰਮਾ ਬਲਾਕ ਪ੍ਰਾਇਮਰੀ ਸਿੱਖਿਆ ਅਫਸ਼ਰ ਅਮਲੋਹ ਨੇ ਬਤੌਰ ਵਿਸ਼ੇਸ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਗੁਰਦਿਆਲ ਸਿੰਘ ਹੰਸਰਾਂ ਚੈਰੀਟੇਬਲ ਵਿੱਦਿਅਕ ਟਰੱਸਟ ਤੇ ਸੁਰਜੀਤ ਸਿੰਘ ਸੰਧੂ ਚੈਰੀਟੇਬਲ ਵਿੱਦਿਅਕ ਟਰੱਸਟ ਨਰਾਇਣਗੜ੍ਹ ਦੇ ਸਹਿਯੋਗ ਨਾਲ ਵਿੱਦਿਅਕ ਸ਼ੈਸਨ 2024-25 ਦੌਰਾਨ ਆਪੋ-ਆਪਣੀ ਜਮਾਤ ਵਿਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਵਿਦਿਆਰਥੀਆਂ ਅਤੇ ਸਾਲ 2025-26 ਦੌਰਾਨ ਸਹਿ ਅਕਾਦਮਿਕ ਗਤੀਵਿਧੀਆਂ ਐੱਨਸੀਸੀ, ਐੱਨਐੱਸਐੱਸ, ਖੇਡਾਂ, ਸੱਭਿਆਚਾਰਕ, ਪੇਂਟਿੰਗ, ਗਣਿਤ-ਸਾਇੰਸ ਅਤੇ ਹੋਰ ਵੱਖ-ਵੱਖ ਮੁਕਾਬਲਿਆਂ ਵਿਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਦੇ ਅੰਗਰੇਜ਼ੀ ਮਾਸਟਰ ਵਰਿੰਦਰ ਸਿੰਘ ਤੇ ਮੈਥ ਮਾਸਟਰ ਬਲਜਿੰਦਰ ਘਈ ਜਿਨ੍ਹਾਂ ਵੱਲੋਂ ਜ਼ਿਲ੍ਹਾ ਪੱਧਰੀ ਟੀਚਰ ਫੈਸਟ-2025 ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਟੇਜ਼ ਸਕੱਤਰ ਦੀ ਭੂਮਿਕਾ ਹਿੰਦੀ ਮਾਸਟਰ ਰਾਜ਼ੇਸ ਕੁਮਾਰ ਨੇ ਨਿਭਾਈ। ਸਕੂਲ ਦੀ ਸਲਾਨਾ ਪ੍ਰਗਤੀ ਰਿਪੋਰਟ ਲੈਕਚਰਾਰ ਅਰਥਸ਼ਾਸਤਰ ਕਮਲਪ੍ਰੀਤ ਕੌਰ ਵੱਲੋਂ ਪੜ੍ਹੀ ਗਈ। ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵੱਲੋਂ ਸਕੂਲ ਦੀਆਂ ਪ੍ਰਾਪਤੀਆਂ ਲਈ ਸਮੂਹ ਸਟਾਫ ਨੂੰ ਵਧਾਈ ਦਿੱਤੀ। ਇਸ ਮੌਕੇ ਦੇ ਸਕੂਲ ਦੇ ਵਿਦਿਆਰਥੀਆ ਵੱਲੋਂ ਗੁਰਪ੍ਰੀਤ ਸਿੰਘ ਲੈਕਚਰਾਰ ਅੰਗਰੇਜ਼ੀ, ਵਰਿੰਦਰ ਸਿੰਘ ਅੰਗਰੇਜ਼ੀ ਮਾਸਟਰ, ਪੂਜਾ ਵਡੇਰਾ ਸਾਇੰਸ ਮਿਸਟ੍ਰੈਸ ਅਤੇ ਮਿਹਰ ਸਿੰਘ ਗੁਰੂ ਸੇਵਾ-ਮੁਕਤ ਲੈਕਚਰਾਰ ਦੀ ਅਗਵਾਈ ਵਿਚ ਤਿਆਰ ਕੀਤਾ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ। ਸਮਾਗਮ ਦੇ ਅੰਤ ਵਿਚ ਸਕੂਲ ਦੇ ਸਮੁੱਚੇ ਸਟਾਫ ਵੱਲੋਂ ਸਕੂਲ ਦੇ ਇੰਚਾਰਜ ਸਕੂਲ ਲੈਕਚਾਰ ਜਸਵਿੰਦਰ ਸਿੰਘ ਦੀ ਅਗਵਾਈ ਵਿਚ ਮੁੱਖ ਮਹਿਮਾਨ ਅਤੇ ਪੁੱਜੇ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਅਤੇ ਸਮਾਗਮ ਵਿੱਚ ਸ਼ਾਮਿਲ ਹੋਣ ਤੇ ਧੰਨਵਾਦ ਕੀਤਾ। ਇਸ ਮੌਕੇ ਸ਼ਿੰਗਾਰਾ ਸਿੰਘ ਸਲਾਣਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਰਣਜੀਤ ਸਿੰਘ ਪਨਾਗ ਬਲਾਕ ਸੰਮਤੀ ਮੈਂਬਰ, ਕੁਲਜੀਤ ਸਿੰਘ ਨਰਾਇਣਗੜ੍ਹ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਕੁਲਦੀਪ ਸਿੰਘ, ਹਰਦੀਪ ਸਿੰਘ ਧਾਰਨੀ, ਰਣਧੀਰ ਸਿੰਘ ਨਰਾਇਣਗੜ੍ਹ ਬਲਾਕ ਪ੍ਰਧਾਨ, ਮਾਸਟਰ ਹਰਜੀਤ ਸਿੰਘ ਗਰੇਵਾਲ, ਮੁਨੀਸ਼ ਗੁਪਤਾ ਓ.ਐਸ.ਡੀ,ਮਾਸਟਰ ਗੁਰਪ੍ਰੀਤ ਸਿੰਘ ਬੜਿੰਗ, ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਨਰਾਇਣਗੜ੍ਹ, ਮਨਜੀਤ ਸਿੰਘ ਨਰਾਇਣਗੜ੍ਹ, ਲੈਕਚਰਾਰ ਬਲਬੀਰ ਸਿੰਘ ਮੁਲਾਂਪੁਰੀ, ਵਿਦਿਆਰਥੀਆਂ ਦੇ ਮਾਪੇ ਅਤੇ ਸਕੂਲ ਸਟਾਫ ਮੈਂਬਰ ਮੌਜੂਦ ਸਨ।