ਵਿਸ਼ੇਸ਼ ਬੱਚਿਆਂ ਦੇ ਸਕੂਲ ’ਚ ਸਾਲਾਨਾ ਸਮਾਗਮ ਕਰਵਾਇਆ
ਵਿਸ਼ੇਸ਼ ਬੱਚਿਆਂ ਦੇ ਸਕੂਲ ’ਚ ਸਲਾਨਾ ਸਮਾਗਮ ਕਰਵਾਇਆ
Publish Date: Fri, 17 Apr 2026 06:36 PM (IST)
Updated Date: Sat, 18 Apr 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੱਸੀ ਪਠਾਣਾਂ : ਕਨਫੈੱਡਰੇਸ਼ਨ ਫਾਰ ਚੈਲੈਂਜਡ ਵੱਲੋਂ ਵਿਸ਼ੇਸ਼ ਬੱਚਿਆਂ ਲਈ ਚਲਾਏ ਜਾ ਰਹੇ ਸ੍ਰਿਜਨ ਵਿਕਾਸ ਡੇ ਕੇਅਰ ਕੇਂਦਰ, ਸੀਐਫਸੀ ਭਵਨ, ਫਤਿਹਪੁਰ ਅਰਾਈਆਂ ਵਿਖੇ ਪ੍ਰਧਾਨ ਮਨਮੋਹਨ ਜਰਗਰ ਦੀ ਅਗਵਾਈ ਹੇਠ 12ਵਾਂ ਸਲਾਨਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪ੍ਰਧਾਨ ਮਨਮੋਹਨ ਜਰਗਰ ਨੇ ਮੁੱਖ ਮਹਿਮਾਨ ਸਤਨਾਮ ਸਿੰਘ ਨਾਮਧਾਰੀ, ਵਿਸ਼ੇਸ਼ ਮਹਿਮਾਨ ਪ੍ਰੋਫੈਸਰ ਡਾ. ਪੰਕਜਪ੍ਰੀਤ ਸਿੰਘ ਜੀ (ਡੀਨ ਫੈਕਲਟੀ ਆਫ ਮੈਡੀਕਲ ਸਾਇੰਸ) ਅਤੇ ਪ੍ਰੋਫੈਸਰ ਡਾ. ਸੁਪ੍ਰੀਤ ਬਿੰਦਰਾ ਜੀ (ਐਚਓਡੀ, ਫਿਜ਼ਿਓਥੈਰੇਪੀ ਵਿਭਾਗ) ਦਾ ਸਵਾਗਤ ਕਰਕੇ ਹੋਏ ਧੰਨਵਾਦ ਕੀਤਾ। ਉਨ੍ਹਾਂ ਸਕੂਲ ਵਿਚ ਵਿਸ਼ੇਸ਼ ਬੱਚਿਆ ਨੂੰ ਦਿੱਤੀ ਜਾ ਰਹੀ ਸਿਖਿਆ ਤੇ ਹੋਰ ਸਹੁਲਤਾਂ ਸੰਬੰਧੀ ਜਾਣਕਾਰੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਦਿਨ ਕਨਫੈਡਰੇਸ਼ਨ ਲਈ ਸੇਵਾ, ਸਮਰਪਣ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਇੱਕ ਪ੍ਰੇਰਣਾਦਾਇਕ ਯਾਤਰਾ ਦਾ ਪ੍ਰਤੀਕ ਹੈ। ਇਸ ਮੌਕੇ ਸਤਨਾਮ ਸਿੰਘ ਨਾਮਧਾਰੀ ਨੇ ਚਰਨਜੀਤ ਸਿੰਘ ਨਾਮਧਾਰੀ ਵੱਲੋਂ ਕੇਂਦਰ ਨੂੰ ਵਿੱਤੀ ਸਹਿਯੋਗ ਦੇਣ ਦਾ ਐਲਾਨ ਕੀਤਾ। ਇਸ ਮੌਕੇ ਵਿੱਕੀ ਰਾਏ, ਰਮੇਸ਼ ਕੁਮਾਰ ਸੀਆਰ, ਦਵਿੰਦਰ ਭੱਟ, ਜੈਕ੍ਰਿਸ਼ਨ ਕਸ਼ਯਪ, ਬਲਵਿੰਦਰ ਸਿੰਘ, ਅਨਿਲ ਸ਼ਰਮਾ, ਓਮ ਪ੍ਰਕਾਸ਼ ਗੌਤਮ, ਸੁਖਦੀਪ ਸਿੰਘ, ਸੁਰੇਸ਼ ਕੁਮਾਰ, ਪ੍ਰਦੀਪ ਸਿੰਘ, ਜਗਰੂਪ ਸਿੰਘ, ਜੈਸਮੀਨ ਸਿੰਘ, ਸ਼ਿਆਮ ਸੁੰਦਰ, ਕਿਰਣ ਵਰਮਾ, ਕੇਂਦਰ ਦੀ ਪ੍ਰਿੰਸੀਪਲ ਰਾਜਵੀਰ ਕੌਰ, ਸਤਨਾਮ ਸਿੰਘ (ਸਪੈਸ਼ਲ ਐਜੂਕੇਟਰ), ਡਾ. ਜਸਨੂਰ ਕੌਰ (ਫਿਜ਼ਿਓਥੈਰੇਪਿਸਟ), ਰਵਿੰਦਰ ਸਿੰਘ (ਕਾਂਓਸਲਰ), ਸੁਖਵਿੰਦਰ ਕੌਰ, ਗਗਨਦੀਪ ਕੌਰ, ਗੁਰਦੀਪ ਕੌਰ, ਜਸਵੰਤ ਸਿੰਘ, ਬਹਾਦਰ ਸਿੰਘ, ਸਟਾਫ ਮੈਂਬਰ, ਬੱਚਿਆਂ ਦੇ ਮਾਤਾ-ਪਿਤਾ ਅਤੇ ਯੂਨੀਵਰਸਿਟੀ ਦੇ ਵਿਦਿਆਰਥੀ ਮੌਜੂਦ ਸਨ।