ਮਾਤਾ ਗੁਜਰੀ ਕਾਲਜ ਵਿਖੇ ਸਾਬਕਾ ਵਿਦਿਆਰਥੀਆਂ ਦੀ ਸਾਲਾਨਾ ਮਿਲਣੀ 27 ਨੂੰ
ਮਾਤਾ ਗੁਜਰੀ ਕਾਲਜ ਦੀ ਅਲੂਮਨੀ ਮੀਟ 27 ਫਰਵਰੀ ਨੂੰ
Publish Date: Wed, 25 Feb 2026 04:55 PM (IST)
Updated Date: Wed, 25 Feb 2026 04:58 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਮਾਤਾ ਗੁਜਰੀ ਕਾਲਜ ਦੀ ਅਲੂਮਨੀ ਮੀਟ 27 ਫਰਵਰੀ ਨੂੰ ਕਾਲਜ ਕੰਪਲੈਕਸ ਵਿਚ ਕੀਤੀ ਜਾ ਰਹੀ ਹੈ ਜਿਸ ’ਚ ਦੇਸ਼-ਵਿਦੇਸ਼ ਤੋਂ ਕਾਲਜ ਦੇ ਵੱਡੀ ਗਿਣਤੀ ਵਿਚ ਸਾਬਕਾ ਵਿਦਿਆਰਥੀ ਸ਼ਿਰਕਤ ਕਰਨ ਲਈ ਪਹੁੰਚ ਰਹੇ ਹਨ। ਇਹ ਪ੍ਰਗਟਾਵਾ ਕਰਦਿਆਂ ਮਾਤਾ ਗੁਜਰੀ ਕਾਲਜ ਦੇ ਅਲੂਮਨੀ ਐਸੋਸੀਏਸ਼ਨ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਸ 27 ਫਰਵਰੀ ਨੂੰ ਹੋ ਰਹੀ ਸਾਲਾਨਾ ਮੀਟ ’ਚ ਚਿਰਾਂ ਤੋਂ ਵਿਛੜੇ ਵਿਦਿਆਰਥੀ ਜਿੱਥੇ ਆਪਸ ਵਿਚ ਮਿਲ ਕੇ ਖੁਸ਼ੀ ਪ੍ਰਾਪਤ ਕਰਨਗੇ ਉੱਥੇ ਉਨ੍ਹਾਂ ਦੇ ਪਰਿਵਾਰਕ ਰਿਸ਼ਤਿਆਂ ਵਿਚ ਵੀ ਸਾਂਝ ਪੈਦਾ ਹੋਣਾ ਵਿਲੱਖਣ ਮੇਲ ਸਾਬਤ ਹੋਵੇਗਾ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਦੱਸਿਆ ਕਿ ਕਾਲਜ ’ਚ ਪੜ੍ਹ ਕੇ ਅੱਜ ਉੱਚ ਅਹੁਦਿਆਂ ’ਤੇ ਬਿਰਾਜਮਾਨ ਸ਼ਖ਼ਸੀਅਤਾਂ ਦਾ ਇਸ ਮੌਕੇ ਸਤਿਕਾਰ ਕੀਤਾ ਜਾਵੇਗਾ। ਮਾਤਾ ਗੁਜਰੀ ਕਾਲਜ ਐਕਸ ਸਟੂਡੈਂਟ ਐਸੋਸੀਏਸ਼ਨ ਦੇ ਵਰਲਡ ਵਾਈਡ ਪ੍ਰਧਾਨ ਪ੍ਰਿਤਪਾਲ ਸਿੰਘ ਬਾਲੂ ਨੇ ਦੱਸਿਆ ਕਿ ਕਾਲਜ ਤੋਂ ਪੜ੍ਹੇ ਕਈ ਵਿਦਿਆਰਥੀ ਅੱਜ ਵਿਧਾਇਕ ਵਜੋਂ ਸੇਵਾ ਕਰ ਰਹੇ ਹਨ, ਕਈ ਸਮਾਜ ਸੇਵਾ ਦੇ ਖੇਤਰ ਨਾਲ ਜੁੜੇ ਹੋਏ ਹਨ, ਕਈ ਆਪਣੇ ਕਾਰੋਬਾਰ ਵਿਚ ਕਾਮਯਾਬ ਹਨ ਅਤੇ ਕਈ ਵਿਦੇਸ਼ਾਂ ਵਿਚ ਉੱਚੇ ਅਹੁਦਿਆਂ ’ਤੇ ਬਿਰਾਜਮਾਨ ਹਨ। ਇਸ ਮੌਕੇ ਸਰਬਜੀਤ ਸਿੰਘ, ਰਣਦੀਪ ਸਿੰਘ, ਜਸਵੰਤ ਸਿੰਘ, ਜੈ ਕ੍ਰਿਸ਼ਨ ਕਸ਼ਪ, ਡਾ. ਉਬਰਾਏ, ਗੁਰਜੀਤ ਸਿੰਘ ਬਾਠ, ਜੈ ਸਿੰਘ ਸਰਹੰਦ, ਮੋਹਨ ਸਿੰਘ, ਅਮਰਜੀਤ ਸਿੰਘ ਚੀਮਾ, ਸਤਬੀਰ ਸਿੰਘ, ਸੁਰਜੀਤ ਸਿੰਘ, ਜਗਜੀਤ ਸਿੰਘ ਔਜਲਾ, ਸੁਰਮਖ ਸਿੰਘ ਗਿੱਲ ਆਦਿ ਮੈਂਬਰ ਮੌਜੂਦ ਸਨ।