8 ਨੂੰ ਵਿਧਾਨ ਸਭਾ ਦਾ ਘਿਰਾਓ ਕਰਨਗੇ ਆਂਗਣਵਾੜੀ ਮੁਲਾਜ਼ਮ : ਪੰਜੋਲਾ
8 ਮਾਰਚ ਨੂੰ ਵਿਧਾਨ ਸਭਾ ਦਾ ਘਿਰਾਓ ਕਰਨਗੇ ਆਂਗਣਵਾੜੀ ਮੁਲਾਜਮ : ਪੰਜੋਲਾ
Publish Date: Mon, 02 Mar 2026 05:03 PM (IST)
Updated Date: Mon, 02 Mar 2026 05:04 PM (IST)

ਸਟਾਫ਼ ਰਿਪੋਰਟਰ. ਪੰਜਾਬੀ ਜਾਗਰਣ ਫਤਹਿਗੜ੍ਹ ਸਾਹਿਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਦੇ ਦਫਤਰ ਰਣਦੀਪ ਭਵਨ ਵਿਚ ਜਨਰਲ ਬਾਡੀ ਦੀ ਮੀਟਿੰਗ ਹੋਈ, ਜਿਸ ਵਿਚ ਸੂਬਾ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਦੀ ਅਗਵਾਈ ਵਿਚ ਹੋਈ ਮੀਟਿੰਗ ਵਿਚ ਆਲ ਇੰਡੀਆ ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਦੀ ਜਨਰਲ ਸਕੱਤਰ ਊਸ਼ਾ ਰਾਣੀ ਤੇ ਸੁਭਾਸ਼ ਰਾਣੀ ਉਚੇਚੇ ਤੌਰ ’ਤੇ ਪਹੁੰਚੇ। ਮੀਟਿੰਗ ਵਿਚ ਫਤਹਿਗੜ੍ਹ ਸਾਹਿਬ ਦੇ ਬਲਾਕ ਵਿਚ ਚੁਣੇ ਹੋਏ ਨੁਮਾਇੰਦੇ ਪਹੁੰਚੇ ਅਤੇ ਮੀਟਿੰਗ ਵਿਚ ਭਖਦੀਆਂ ਮੰਗਾਂ ਨੂੰ ਲੈ ਕੇ 8 ਮਾਰਚ ਦੀ ਵਿਧਾਨ ਸਭਾ ਦੇ ਘਿਰਾਓ ਕਾਰਨ ਸਬੰਧੀ ਚਰਚਾ ਕੀਤੀ ਗਈ। ਜਿਸ ਵਿਚ ਫੈਸਲਾ ਲਿਆ ਗਿਆ ਕਿ ਫਤਿਹਗੜ ਸਾਹਿਬ ਸਰਕਲ ਵਾਈਜ ਬੱਸਾਂ ਰਾਹੀਂ ਚੰਡੀਗੜ੍ਹ ਨੂੰ ਕੁਚ ਕੀਤਾ ਜਾਵੇਗਾ ਤੇ ਸਰਕਾਰ ਦਾ ਮੰਗਾਂ ਨਾ ਮੰਗਣ ਤੇ ਸੰਘਰਸ਼ ਦਾ ਬਿਗਲ ਵਜਾ ਦਿੱਤਾ ਜਾਵੇਗਾ। ਪ੍ਰਧਾਨ ਹਰਜੀਤ ਕੌਰ ਪੰਜੋਲਾ ਨੇ ਦੱਸਿਆ ਕਿ ਆਗਣਵਾੜੀ ਮੁਲਾਜਮਾਂ ਦੀਆ ਮੁੱਖ ਮੰਗਾਂ ਗ੍ਰੈਜਟੀ ਬਾਰੇ ਸੁਪਰੀਮ ਕੋਰਟ ਦਾ ਹੁਕਮ ਲਾਗੂ ਕੀਤਾ ਜਾਵੇ, ਆਈਸੀਡੀਐਸ ਦਾ ਕਿਸੇ ਵੀ ਰੂਪ ਵਿਚ ਨਿੱਜੀ ਨਾ ਹੋਵੇ, ਆਂਗਣਵਾੜੀ ਵਰਕਰ ਹੈਲਪਰ ਨੂੰ ਗ੍ਰੇਡ ਦਿੱਤਾ ਜਾਵੇ, ਪੋਸ਼ਣ ਟਰੈਕਰ ਲਈ ਮੋਬਾਈਲਾਂ ਦਾ ਪ੍ਰਬੰਧ ਕੀਤਾ ਜਾਵੇ, ਘੱਟੋ ਘੱਟ 26000 ਰੁਪਏ ਤਨਖਾਹ ਅਤੇ ਪੈਨਸ਼ਨ 10 ਹਜ਼ਾਰ ਤੁਰੰਤ ਕੀਤੀ ਜਾਵੇ। ਇਸ ਮੌਕੇ ਸਰਜੀਤ ਕੌਰ ਬਸੀ, ਗੁਰਮੀਤ ਕੌਰ ਰੁੜਕੀ, ਦਲਜੀਤ ਕੌਰ ਸਰਹਿੰਦ, ਬਲਵਿੰਦਰ ਕੌਰ ਗੁਣੀਆ ਮਾਜਰਾ, ਗੁਰਬਚਨ ਕੌਰ ਮਡੋਫਲ, ਚਰਨਜੀਤ ਕੌਰ ਬੱਸੀ, ਨੀਲਮ ਬੱਸੀ, ਭਿੰਦਰ ਕੌਰ ਅਮਲੋਹ, ਕੁਲਦੀਪ ਕੌਰ, ਹਰਜੀਤ ਕੌਰ ਅਮਲੋਹ, ਬਲਵਿੰਦਰ ਕੌਰ ਖਮਾਣੋ, ਜਸਵਿੰਦਰ ਕੌਰ ਖਮਾਣੋ ਆਦਿ ਮੌਜੂਦ ਸਨ।