ਅਨੀਮੀਆ ਸਕ੍ਰੀਨਿੰਗ ਕੈਂਪ ’ਚ 104 ਵਿਦਿਆਰਥਣਾਂ ਦੀ ਹੋਈ ਜਾਂਚ
ਅਨੀਮੀਆ ਸਕ੍ਰੀਨਿੰਗ ਕੈਂਪ, 104 ਵਿਦਿਆਰਥਣਾਂ ਦੀ ਹੋਈ ਜਾਂਚ
Publish Date: Sat, 25 Apr 2026 05:33 PM (IST)
Updated Date: Sat, 25 Apr 2026 05:37 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਭਾਰਤ ਵਿਕਾਸ ਪ੍ਰੀਸ਼ਦ ਬਸੀ ਪਠਾਣਾਂ ਵੱਲੋਂ ਮਹਿਲਾ ਮੁਖੀ ਮੀਨਾਕਸ਼ੀ ਸੋਨੀ ਦੀ ਅਗਵਾਈ ਹੇਠ ‘ਅਨੀਮੀਆ ਮੁਕਤ ਭਾਰਤ’ ਮੁਹਿੰਮ ਤਹਿਤ ਸਰਕਾਰੀ ਕੰਨਿਆ ਸਕੂਲ ਵਿਖੇ ਮੁਫ਼ਤ ਅਨੀਮੀਆ ਸਕ੍ਰੀਨਿੰਗ ਕੈਂਪ ਲਗਾਇਆ ਗਿਆ। ਪ੍ਰੋਜੈਕਟ ਚੇਅਰਮੈਨ ਕੁਲਦੀਪ ਕੌਰ ਨੇ ਦੱਸਿਆ ਕਿ ਕੈਂਪ ਦੌਰਾਨ 104 ਵਿਦਿਆਰਥਣਾਂ ਦੇ ਹੀਮੋਗਲੋਬਿਨ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਸਿਹਤ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਮੌਕੇ ਸਕੂਲ ਸਟਾਫ਼ ਵੱਲੋਂ ਪ੍ਰੀਸ਼ਦ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ ਗਿਆ। ਕੈਂਪ ਨੂੰ ਸਫ਼ਲ ਬਣਾਉਣ ’ਚ ਪੂਜਾ ਮਲਹੋਤਰਾ, ਡਿੰਪਲ, ਸਪਨਾ ਮਲਹੋਤਰਾ, ਨਿਧੀ ਭੰਡਾਰੀ, ਕ੍ਰਿਸ਼ਨਾ ਮਲਹੋਤਰਾ, ਪ੍ਰਧਾਨ ਨੀਰਜ ਮਲਹੋਤਰਾ, ਪ੍ਰਦੀਪ ਮਲਹੋਤਰਾ, ਮਨੋਜ ਭੰਡਾਰੀ, ਸੰਜੀਵ ਸੋਨੀ, ਰਾਕੇਸ਼ ਗੁਪਤਾ, ਪ੍ਰੀਤਮ ਰੱਬੜ, ਰਾਜਕੁਮਾਰ ਵਧਵਾ ਅਤੇ ਭਾਰਤ ਭੂਸ਼ਣ ਸਚਦੇਵਾ ਨੇ ਵਿਸ਼ੇਸ਼ ਯੋਗਦਾਨ ਪਾਇਆ। ਪ੍ਰੀਸ਼ਦ ਦੇ ਆਗੂਆਂ ਨੇ ਦੱਸਿਆ ਕਿ ਭਵਿੱਖ ’ਚ ਵੀ ਅਜਿਹੇ ਲੋਕ ਭਲਾਈ ਦੇ ਕਾਰਜ ਜਾਰੀ ਰਹਿਣਗੇ।