ਨੌਸਰਬਾਜ ਨਕਲੀ ਨੋਟ ਦੇ ਕੇ ਅਸਲੀ ਲੈ ਕੇ ਹੋਇਆ ਫ਼ਰਾਰ
ਅਮਲੋਹ ਵਿਚ ਬਜ਼ੁਰਗ ਨਾਲ ਵੱਜੀ ਠੱਗੀ, ਨੌਸਰਬਾਜ ਨਕਲੀ ਨੋਟ ਦੇ ਕੇ ਅਸਲੀ ਲੈ ਕੇ ਹੋਇਆ ਫ਼ਰਾਰ
Publish Date: Sat, 07 Mar 2026 07:31 PM (IST)
Updated Date: Sat, 07 Mar 2026 07:33 PM (IST)
ਗਰਗ, ਪੰਜਾਬੀ ਜਾਗਰਣ, ਅਮਲੋਹ : ਨੌਸਰਬਾਜ ਵਿਅਕਤੀਆਂ ਵੱਲੋਂ ਨਵੇਂ-ਨਵੇਂ ਢੰਗ ਆਪਣਾ ਕੇ ਭੋਲੇ ਭਾਲੇ ਵਿਅਕਤੀਆਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਦੀ ਘਟਨਾ ਅਮਲੋਹ ਦੇ ਵਾਰਡ ਨੰਬਰ 11 ਟੈਲੀਫ਼ੋਨ ਐਕਸਚੇਂਜ ਵਾਲੀ ਗਲੀ ਵਿਚ ਇੱਕ ਬਜ਼ੁਰਗ ਵਿਅਕਤੀ ਨਾਲ ਵਾਪਰੀ। ਜਾਣਕਾਰੀ ਅਨੁਸਾਰ ਇੱਕ ਨੌਸ਼ਰਬਾਜ਼ ਵਿਅਕਤੀ ਬਜ਼ੁਰਗ ਨੂੰ ਨਕਲੀ ਨੋਟ ਦੇ ਕੇ ਅਸਲੀ ਪੈਸੇ ਲੈ ਕੇ ਫ਼ਰਾਰ ਹੋ ਗਿਆ। ਪੀੜਤ ਬਜ਼ੁਰਗ ਜੀਤ ਸਿੰਘ ਨੇ ਦੱਸਿਆ ਕਿ ਇੱਕ ਅਣਪਛਾਤਾ ਵਿਅਕਤੀ ਮੋਟਰਸਾਈਕਲ ’ਤੇ ਆਇਆ ਸੀ, ਜਿਸ ਦਾ ਮੂੰਹ ਢੱਕਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਉਸ ਨੇ ਵਿਆਹ ’ਤੇ ਜਾਣਾ ਹੈ ਅਤੇ ਸ਼ਗਨ ਪਾਉਣ ਲਈ ਬੰਨ੍ਹੇ ਹੋਏ ਪੈਸਿਆਂ ਦੀ ਲੋੜ ਹੈ। ਇਸ ਗੱਲ ’ਤੇ ਵਿਸ਼ਵਾਸ ਕਰਦੇ ਹੋਏ ਬਜ਼ੁਰਗ ਨੇ ਉਸ ਨੂੰ 500-500 ਨੋਟਾਂ ਦੇ 2500 ਰੁਪਏ ਦੇ ਦਿੱਤੇ। ਬਦਲੇ ਵਿਚ ਉਸ ਵਿਅਕਤੀ ਨੇ 200-200 ਰੁਪਏ ਦੇ ਨੋਟ ਦਿੱਤੇ ਜਿਹੜੇ ਕਿ ਨਕਲੀ ਸਨ ਅਤੇ ਮੋਟਰਸਾਈਕਲ ’ਤੇ ਫ਼ਰਾਰ ਹੋ ਗਿਆ।