ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ
ਪੀਐਸਪੀਸੀਐਲ ਮੰਡਲ ਦਫ਼ਤਰ ਅਮਲੋਹ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ
Publish Date: Tue, 10 Feb 2026 05:13 PM (IST)
Updated Date: Tue, 10 Feb 2026 05:14 PM (IST)

ਪੱਤਰ ਪ੍ਰੇਰਕ, ਗਰਗ, ਅਮਲੋਹ : ਪੀਐੱਸਪੀਸੀਐੱਲ ਮੰਡਲ ਦਫ਼ਤਰ ਅਮਲੋਹ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ। ਇਸ ਮੌਕੇ ਐਕਸੀਅਨ ਇੰਜੀ ਗੁਰਪ੍ਰੀਤ ਸਿੰਘ ਤੇ ਐੱਸਡੀਓ ਗੁਰਦਰਸ਼ਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 7 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਸੀ ਅਤੇ ਅੱਜ ਭੋਗ ਪਾਏ ਗਏ ਹਨ। ਸਮੂਹ ਸਟਾਫ ਤੇ ਸੰਗਤ ਵੱਲੋਂ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ ਗਈ। ਸਮਾਗਮ ਦੌਰਾਨ ਬੀਬੀ ਸਿਮਰਜੀਤ ਕੌਰ ਰਾਜਪੁਰਾ ਦੇ ਕੀਰਤਨੀ ਜਥੇ ਵੱਲੋਂ ਰਸਭਿੰਨਾ ਗੁਰਬਾਣੀ ਕੀਰਤਨ ਕੀਤਾ, ਜਿਸ ਨਾਲ ਹਾਜ਼ਰ ਸੰਗਤਾਂ ਨੇ ਆਤਮਿਕ ਸ਼ਾਂਤੀ ਦਾ ਅਨੁਭਵ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਪ੍ਰੋਗਰਾਮ ਆਪਸੀ ਸਾਂਝ, ਭਾਈਚਾਰੇ ਅਤੇ ਏਕਤਾ ਨੂੰ ਮਜ਼ਬੂਤ ਕਰਦੇ ਹਨ। ਸਮਾਗਮ ਨੂੰ ਸਫਲ ਬਣਾਉਣ ਲਈ ਸਮੂਹ ਸਟਾਫ ਨੇ ਮਿਲਜੁਲ ਕੇ ਸੇਵਾ ਨਿਭਾਈ ਅਤੇ ਲੰਗਰ ਸੇਵਾ ਵਿਚ ਵੀ ਸਭ ਨੇ ਵਧ-ਚੜ੍ਹ ਕੇ ਯੋਗਦਾਨ ਪਾਇਆ। ਉਨ੍ਹਾਂ ਨੇ ਸਮਾਗਮ ’ਚ ਪਹੁੰਚੇ ਮੋਹਤਬਰਾਂ ਅਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਅਜਿਹੇ ਧਾਰਮਿਕ ਸਮਾਗਮ ਕਰਵਾਏ ਜਾਣਗੇ। ਇਸ ਮੌਕੇ ਐਕਸੀਅਨ ਇੰਜੀ ਗੁਰਪ੍ਰੀਤ ਸਿੰਘ, ਐੱਸਡੀਓ ਗੁਰਦਰਸ਼ਨ ਐਸਡੀਓ ਦਵਿੰਦਰਜੀਤ ਸਿੰਘ, ਦਰਸ਼ਨ ਸਿੰਘ ਚੀਮਾ, ਚੇਅਰਪਰਸਨ ਸੁਖਵਿੰਦਰ ਕੌਰ ਗਹਿਲੋਤ, ਅਮਰਜੀਤ ਸਿੰਘ ਮੁੱਢੜੀਆ, ਪ੍ਰਧਾਨ ਐਡਵੋਕੇਟ ਸਤਨਾਮ ਸਿੰਘ ਭਗੜਾਣਾ, ਪ੍ਰੇਮ ਸਿੰਘ ਛੰਨਾ, ਡਾ. ਜਸਵੰਤ ਸਿੰਘ ਅਲਾਦਾਦਪੁਰ, ਪ੍ਰਧਾਨ ਸੁਖਵਿੰਦਰ ਸਿੰਘ ਕਾਲਾ ਅਰੋੜਾ, ਹੈਪੀ ਮਾਜਰੀ, ਹਰਵਿੰਦਰ ਸਿੰਘ ਬਿੰਦਾ ਮਾਜਰੀ, ਚਮਕੌਰ ਸਿੰਘ ਤੰਦਾ ਬੱਧਾ, ਕੁਲਜਿੰਦਰ ਸਿੰਘ ਨਿਰਵਾਲ, ਪਿਰਥੀਪਾਲ ਸਿੰਘ, ਜੇ ਈ ਰਵਿੰਦਰ ਕੁਮਾਰ, ਜੇਈ ਅਮਰੀਕ ਸਿੰਘ, ਜੇਈ ਲਖਵੀਰ ਸਿੰਘ, ਗਗਨਦੀਪ ਧੀਰ, ਮੋਨੀ ਪੰਡਿਤ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਮੌਜੂਦ ਸਨ।