ਜਰੂਰੀ) ਕੇਂਦਰ ਵੱਲੋਂ ਪ੍ਰਸਤਾਵਿਤ ਤਬਦੀਲੀਆਂ ’ਤੇ ਚਿੰਤਾ ਪ੍ਰਗਟਾਈ
ਅਕਾਲੀ ਦਲ (ਪੁਨਰ ਸੁਰਜੀਤ) ਦੇ ਘੱਟ ਗਿਣਤੀ ਅਤੇ ਦਲਿਤ ਦਲ ਦੀ ਮੀਟਿੰਗ ਹੋਈ
Publish Date: Sun, 11 Jan 2026 05:11 PM (IST)
Updated Date: Sun, 11 Jan 2026 05:12 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਅਕਾਲੀ ਦਲ (ਪੁਨਰ ਸੁਰਜੀਤ) ਦੇ ਘੱਟ ਗਿਣਤੀ ਅਤੇ ਦਲਿਤ ਦਲ ਦੀ ਅਹਿਮ ਮੀਟਿੰਗ ਸੂਬਾ ਸੀਨੀਅਰ ਮੀਤ ਪ੍ਰਧਾਨ ਅਤੇ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਆਗੂਆਂ ਨੇ ਮਨਰੇਗਾ ਸਕੀਮ ਵਿਚ ਕੇਂਦਰ ਸਰਕਾਰ ਵੱਲੋਂ ਪ੍ਰਸਤਾਵਿਤ ਤਬਦੀਲੀਆਂ ’ਤੇ ਚਿੰਤਾ ਪ੍ਰਗਟਾਈ ਗਈ। ਉਨ੍ਹਾਂ ਕਿਹਾ ਕਿ ਸਕੀਮ ਦਾ ਨਾਂ ਬਦਲਣ ਨਾਲ ਕੋਈ ਫਰਕ ਨਹੀਂ ਪੈਂਦਾ, ਪਰ ਰੁਜ਼ਗਾਰ ਦੀ ਗਾਰੰਟੀ ਖ਼ਤਮ ਕਰਨ ਅਤੇ ਰਾਜਾਂ ਦਾ ਹਿੱਸਾ 10 ਤੋਂ ਵਧਾ ਕੇ 40 ਫੀਸਦੀ ਕਰਨ ਨਾਲ ਕਾਮਿਆਂ ਨੂੰ ਵੱਡਾ ਝਟਕਾ ਲੱਗੇਗਾ। ਆਰਥਿਕ ਤੌਰ ’ਤੇ ਕਮਜ਼ੋਰ ਪੰਜਾਬ ਸਰਕਾਰ ਲਈ ਇਹ ਹਿੱਸਾ ਪਾਉਣਾ ਅਸੰਭਵ ਹੈ। ਉਨ੍ਹਾਂ 125 ਦਿਨਾਂ ਦੇ ਰੁਜ਼ਗਾਰ ਦੇ ਵਾਅਦੇ ਨੂੰ ਵੀ ਮਹਿਜ਼ ਵਾਹ ਵਾਹ ਖੱਟਣ ਦੀ ਕੋਸ਼ਿਸ਼ ਕਰਾਰ ਦਿੱਤਾ। ਮੀਟਿੰਗ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਕਾਮਿਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਨੂੰ ਏ-ਸ਼੍ਰੇਣੀ ਵਿੱਚ ਰੱਖਿਆ ਜਾਵੇ ਤਾਂ ਜੋ ਸੂਬਾ ਸਰਕਾਰ ਆਪਣਾ 10 ਫੀਸਦੀ ਹਿੱਸਾ ਪਾ ਸਕੇ ਅਤੇ ਸਕੀਮ ਜਾਰੀ ਰਹਿ ਸਕੇ। ਮੀਟਿੰਗ ਨੂੰ ਕ੍ਰਿਸ਼ਨ ਚੰਦ (ਸੂਬਾ ਮੀਤ ਪ੍ਰਧਾਨ), ਦਰਸ਼ਨ ਸਿੰਘ ਅਨਾਇਤਪੁਰਾ, ਦਰਬਾਰਾ ਸਿੰਘ (ਸੂਬਾ ਵਿੱਤ ਸਕੱਤਰ), ਸੂਬੇਦਾਰ ਮੇਜਰ ਮੇਜਰ ਸਿੰਘ, ਗੁਰਮੀਤ ਸਿੰਘ ਖੇੜੀ, ਸਵਰਨ ਸਿੰਘ ਭੰਗੂ, ਗੁਰਜੰਟ ਸਿੰਘ ਕੋਟਲਾ ਭਾਈ ਕਾ, ਸੁਰਜੀਤ ਸਿੰਘ ਖਾਲਸਪੁਰ, ਰਾਮ ਰਾਜ, ਸ਼ਾਮ ਲਾਲ, ਅਮਰਜੀਤ ਸਿੰਘ ਹਾਜੀਪੁਰ, ਸੁਚਾ ਸਿੰਘ ਨਬੀਪੁਰ, ਸੰਪੂਰਨ ਸਿੰਘ, ਸੁਰਿੰਦਰ ਸਿੰਘ ਸ਼ਹੀਦਗੜ੍ਹ, ਦਰਸ਼ਨ ਸਿੰਘ ਘੁਮੰਡਗੜ੍ਹ, ਬਲਬੀਰ ਸਿੰਘ ਸਰਹਿੰਦ, ਬਲਦੇਵ ਸਿੰਘ ਥਾਬਲਾਂ, ਰਾਮ ਬਰਨ ਅਤੇ ਹਰਬੰਸ ਸਿੰਘ ਬਸੀ ਆਦਿ ਨੇ ਸੰਬੋਧਨ ਕੀਤਾ।