ਰਸੀਦਪੁਰਾ ਵਿਖੇ ਏਅਰਟੈਲ ਟਾਵਰ ਦਾ ਸਾਮਾਨ ਚੋਰੀ
ਰਸੀਦਪੁਰਾ ਵਿਖੇ ਏਅਰਟੈਲ ਟਾਵਰ ਦਾ ਸਮਾਨ ਚੋਰੀ
Publish Date: Thu, 08 Jan 2026 04:49 PM (IST)
Updated Date: Thu, 08 Jan 2026 04:51 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪਿੰਡ ਰਸੀਦਪੁਰਾ ਵਿਖੇ ਲੱਗੇ ਏਅਰਟੈਲ ਦੇ ਟਾਵਰ ਦਾ ਸਾਮਾਨ ਚੋਰੀ ਹੋਣ ਦੀ ਸੂਚਨਾ ਹੈ। ਪੁਲਿਸ ਨੇ ਰਣਧੀਰ ਸਿੰਘ ਪੁੱਤਰ ਅਜ਼ਮੇਰ ਸਿੰਘ ਦੇ ਬਿਆਨ ’ਤੇ ਥਾਣਾ ਫਤਹਿਗੜ੍ਹ ਸਾਹਿਬ ਵਿਖੇ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ 6-7 ਜਨਵਰੀ ਦੀ ਰਾਤ ਨੂੰ ਟਾਵਰਾਂ ਦੀ ਨਿਗਰਾਨੀ ਕਰਨ ਲਈ ਉਸ ਦੀ ਡਿਊਟੀ ਲੱਗੀ ਹੋਈ ਸੀ। ਉਸ ਦੌਰਾਨ ਕੰਪਨੀ ਵੱਲੋਂ ਸੂਚਨਾ ਆਈ ਕਿ ਪਿੰਡ ਰਸੀਦਪੁਰਾ ਵਿਖੇ ਲੱਗੇ ਟਾਵਰ ਦੀ ਸਾਈਟ ਡਾਊਨ ਹੋ ਗਈ ਹੈ। ਜਦੋਂ ਉਸ ਨੇ ਜਾ ਕੇ ਉਕਤ ਟਾਵਰ ਨੂੰ ਚੈੱਕ ਕੀਤਾ ਤਾਂ ਬੀਟੀਐਸ ਕਾਰਡ ਤੇ ਹੋਰ ਸਮਾਨ ਗਾਇਬ ਸੀ।