ਡੀਬੀਯੂ ਵਿਖੇ ਏਆਈ ਉਤਪਾਦਕਤਾ ਵਰਕਸ਼ਾਪ ਲਗਾਈ
ਦੇਸ਼ ਭਗਤ ਯੂਨੀਵਰਸਿਟੀ ਵਿਖੇ ਏਆਈ ਉਤਪਾਦਕਤਾ ਵਰਕਸ਼ਾਪ ਦਾ ਆਯੋਜਨ
Publish Date: Wed, 01 Apr 2026 06:12 PM (IST)
Updated Date: Wed, 01 Apr 2026 06:16 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਦੇਸ਼ ਭਗਤ ਯੂਨੀਵਰਸਿਟੀ ਵਿਖੇ ਇਨੋਵੇਸ਼ਨ ਕੌਂਸਲ ਆਈਆਈਸੀ ਦੇ ਸਹਿਯੋਗ ਨਾਲ ਬਿਜ਼ਨਸ ਮੈਨੇਜਮੈਂਟ ਤੇ ਕਾਮਰਸ ਵਿਭਾਗ ਵੱਲੋਂ ਏਆਈ ਨਾਲ ਕੰਮ ਕਰਨਾ ਪੇਸ਼ੇਵਰਾਂ ਤੇ ਵਿਦਿਆਰਥੀਆਂ ਲਈ ਵਿਹਾਰਕ ਹੁਨਰ ਵਿਸ਼ੇ ’ਤੇ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਭਾਗੀਦਾਰਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਤੇਜ਼ੀ ਨਾਲ ਵਿਕਸਤ ਖੇਤਰ ਵਿਚ ਲੋੜੀਂਦਾ ਗਿਆਨ ਤੇ ਵਿਹਾਰਕ ਅਨੁਭਵ ਪ੍ਰਦਾਨ ਕਰਨਾ ਸੀ। ਪ੍ਰੋਗਰਾਮ ਦੀ ਸ਼ੁਰੂਆਤ ਡਾ. ਤਵਨੀਤ ਕੇ ਰੀਨ ਦੇ ਸਵਾਗਤੀ ਭਾਸ਼ਣ ਨਾਲ ਹੋਈ। ਉਨ੍ਹਾਂ ਨੇ ਆਧੁਨਿਕ ਕਾਰੋਬਾਰੀ ਅਭਿਆਸਾਂ ਵਿਚ ਏਆਈ ਦੀ ਮਹੱਤਤਾ ਅਤੇ ਵਿਦਿਆਰਥੀਆਂ ਨੂੰ ਉੱਭਰ ਰਹੀਆਂ ਤਕਨਾਲੋਜੀਆਂ ਨਾਲ ਅਪਡੇਟ ਰਹਿਣ ਦੀ ਲੋੜ ਬਾਰੇ ਚਾਨਣਾ ਪਾਇਆ। ਵਰਕਸ਼ਾਪ ਵਿਚ ਡਾ. ਜੀਐਸ ਬੱਤਰਾ, ਪ੍ਰੋ. ਵਾਈਸ ਚਾਂਸਲਰ ਰਿਸਰਚ ਐਂਡ ਡਿਵੈੱਲਪਮੈਂਟ ਸੈੱਲ ਡਾ. ਬੂਟਾ ਸਿੰਘ, ਪ੍ਰੋ. ਵਾਈਸ ਚਾਂਸਲਰ ਰਿਸਰਚ ਇਨੋਵੇਸ਼ਨ ਐਂਡ ਕੰਸਲਟੈਂਸੀ ਡਾ. ਗੁਰਵਿੰਦਰ ਪਾਲ ਸਿੰਘ ਅਸਿਸਟੈਂਟ ਡੀਨ ਅਕਾਦਮਿਕ ਡਾ. ਨਿਧੀ ਗੁਪਤਾ ਡਾਇਰੈਕਟਰ ਬਿਜ਼ਨਸ ਮੈਨੇਜਮੈਂਟ ਐਂਡ ਕਾਮਰਸ ਵਿਭਾਗ ਡਾ. ਦਿਨੇਸ਼ ਕੁਮਾਰ ਕਨਵੀਨਰ ਆਈਆਈਸੀ ਡੀਬੀਯੂ ਅਤੇ ਡਾ. ਬਲਦੀਪ ਸਿੰਘ ਡਿਪਾਰਟਮੈਂਟ ਕੋਆਰਡੀਨੇਟਰ ਆਈਆਈਸੀ ਡੀਬੀਯੂ ਸ਼ਾਮਲ ਹੋਏ। ਇਸ ਮੌਕੇ ਚਿਤਕਾਰਾ ਯੂਨੀਵਰਸਿਟੀ ਦੇ ਸਕੂਲ ਆਫ ਮਾਸ ਕਮਿਊਨੀਕੇਸ਼ਨ ਦੇ ਸਹਾਇਕ ਪ੍ਰੋਫੈਸਰ ਡਾ. ਰਿਪੁਦਮਨ ਸਿੰਘ ਨੇ ਮੁੱਖ ਭਾਸ਼ਣ ਦਿੱਤਾ ਅਤੇ ਏਆਈ ਟੂਲਸ ਦੀ ਵਿਹਾਰਕ ਵਰਤੋਂ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਵਰਕਸ਼ਾਪ ਵਿਚ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਇੰਟਰੈਕਟਿਵ ਸੈਸ਼ਨਾਂ ਤੇ ਵਿਹਾਰਕ ਪ੍ਰਦਰਸ਼ਨ ਵੀ ਹੋਏ। ਪ੍ਰੋਗਰਾਮ ਦਾ ਸਮਾਪਨ ਡਾ. ਗੁਰਵਿੰਦਰ ਪਾਲ ਸਿੰਘ ਦੇ ਧੰਨਵਾਦ ਮਤੇ ਨਾਲ ਹੋਇਆ ਜਿਨ੍ਹਾਂ ਨੇ ਮਹਿਮਾਨ ਬੁਲਾਰੇ ਪਤਵੰਤਿਆਂ ਅਤੇ ਪ੍ਰਬੰਧਕਾਂ ਦਾ ਵਰਕਸ਼ਾਪ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ।