- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋਹਾ ਨਗਰੀ ਨੂੰ ਅਗਰਵਾਲ ਭਾਈਚਾਰੇ ਦੀ ਬਹੁਤ ਦੇਣ: ਨਿਤਿਨ, ਗੈਰੀ, ਪ੍ਰਿੰਸ

- ਯੁਵਾ ਅਗਰਵਾਲ ਸਭਾ ਦਾ ਹੋਲੀ ਮਿਲਾਨ ਉਤਸਵ ਧੂਮਧਾਮ ਨਾਲ ਨਿੱਬੜਿਆ
ਮੁਕੇਸ਼ ਘਈ, ਪੰਜਾਬੀ ਜਾਗਰਣ
ਮੰਡੀ ਗੋਬਿੰਦਗੜ੍ਹ : ਯੁਵਾ ਅਗਰਵਾਲ ਸਭਾ ਅਤੇ ਮਹਾਰਾਜਾ ਅਗਰਸੇਨ ਵੈੱਲਫ਼ੇਅਰ ਸੁਸਾਇਟੀ ਵੱਲੋਂ ਬੀਤੀ ਰਾਤ ਹੋਲੀ ਮਿਲਾਨ ਉਤਸਵ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਦਾ ਸ਼ੁੱਭਆਰੰਭ ਮੁੱਖ ਮਹਿਮਾਨ ਪ੍ਰਸਿੱਧ ਉਦਯੋਗਪਤੀ ਨਿਤਿਨ ਨਰੇਸ਼ ਗੁਪਤਾ ਅਤੇ ਵਿਸ਼ੇਸ਼ ਮਹਿਮਾਨ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਵੜਿੰਗ ਵੱਲੋਂ ਸਾਂਝੇ ਤੌਰ ’ਤੇ ਮਹਾਰਾਜ ਅਗਰਸੈਨ ਅਤੇ ਮਾਤਾ ਲਕਸ਼ਮੀ ਦੀ ਤਸਵੀਰ ਅੱਗੇ ਜੋਤ ਜਗਾ ਕੇ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਗਣੇਸ਼ ਵੰਦਨਾ ਨਾਲ ਹੋਈ, ਇਸ ਤੋਂ ਬਾਅਦ ਸਟੇਜ ’ਤੇ ਅਗਰਵਾਲ ਭਾਈਚਾਰੇ ਦੇ ਬੱਚਿਆਂ ਦੁਆਰਾ ਸੱਭਿਆਚਾਰਕ ਪ੍ਰੋਗਰਾਮ ਬੜੇ ਹੀ ਮਨਮੋਹਕ ਢੰਗ ਨਾਲ ਕੀਤਾ। ਇਸ ਮੌਕੇ ਯੁਵਾ ਅਗਰਵਾਲ ਸਭਾ ਦੇ ਪ੍ਰਧਾਨ ਸੱਜਣ ਗੋਇਲ ਅਤੇ ਉਦਯੋਗਪਤੀ ਰਾਜ ਗੋਇਲ ਨੇ ਮਹਿਮਾਨਾਂ, ਅਗਰਵਾਲ ਭਾਈਚਾਰੇ ਦੇ ਮੈਂਬਰਾਂ ਅਤੇ ਸ਼ਹਿਰ ਵਾਸੀਆਂ ਦਾ ਸਵਾਗਤ ਕੀਤਾ। ਆਪਣੇ ਭਾਸ਼ਣ ਵਿਚ ਨਿਤਿਨ ਨਰੇਸ਼ ਗੁਪਤਾ ਨੇ ਸਾਰੇ ਵਾਸੀਆਂ ਨੂੰ ਹੋਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਪ੍ਰਬੰਧਕਾਂ ਦਾ ਉਨ੍ਹਾਂ ਨੂੰ ਮੁੱਖ ਮਹਿਮਾਨ ਬਣਾਉਣ ਲਈ ਧੰਨਵਾਦ ਕੀਤਾ। ਆਪਣੇ ਪਿਤਾ ਨੂੰ ਯਾਦ ਕਰਦੇ ਹੋਏ, ਨਿਤੀਨ ਨਰੇਸ਼ ਗੁਪਤਾ ਨੇ ਕਿਹਾ ਕਿ ਇਹ ਸਨਮਾਨ ਉਨ੍ਹਾਂ ਦੇ ਪਿਤਾ ਵੱਲੋਂ ਇਕ ਤੋਹਫ਼ਾ ਸੀ, ਜਿਨ੍ਹਾਂ ਨੇ ਜਾਣ ਤੋਂ ਪਹਿਲਾਂ ਉਨ੍ਹਾਂ ਵਿਚ ਚੰਗੇ ਸੰਸਕਾਰ ਭਰੇ। ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕਿਹਾ ਕਿ ਅਗਰਵਾਲ ਭਾਈਚਾਰਾ ਹਮੇਸ਼ਾ ਵਿਕਾਸ ਅਤੇ ਤਰੱਕੀ ਦਾ ਪ੍ਰਤੀਕ ਰਿਹਾ ਹੈ। ਇਸ ਮਿਲਨ ਲਈ ਅਗਰਵਾਲ ਭਾਈਚਾਰਾ ਵਧਾਈ ਦਾ ਹੱਕਦਾਰ ਹੈ। ਸਮਾਗਮ ਦੌਰਾਨ ਹਾਜ਼ਰੀਨ ਲਈ ਕਈ ਤਰ੍ਹਾਂ ਦੇ ਸੁਆਦੀ ਪਕਵਾਨਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ।
ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ, ਯੁਵਾ ਅਗਰਵਾਲ ਸਭਾ ਦੇ ਚੇਅਰਮੈਨ ਵਿਨੋਦ ਗੋਇਲ, ਪ੍ਰਧਾਨ ਸੱਜਣ ਗੋਇਲ, ਜਨਰਲ ਸਕੱਤਰ ਗੌਰਵ ਸਿੰਗਲਾ, ਖਜ਼ਾਨਚੀ ਉਮੇਸ਼ ਅਗਰਵਾਲ, ਸੀਨੀਅਰ ਉਪ ਪ੍ਰਧਾਨ ਸੁਭਾਸ਼ ਗੁਪਤਾ, ਸਰਪ੍ਰਸਤ ਯਸ਼ ਪਾਲ ਮਿੱਤਲ, ਪੰਕਜ ਖੇਤਾਨ, ਕਰਨ ਗੁਪਤਾ, ਵਿਕਰਮ ਅਗਰਵਾਲ, ਰਾਜੀਵ ਗੋਇਲ, ਜੁਗਲ ਕਿਸ਼ੋਰ, ਸੁਰੇਸ਼ ਗੁਪਤਾ, ਅਜੈ ਗੋਇਲ, ਕਮਲ ਸਿੰਗਲਾ, ਅਰਪਿਤ ਰਾਜ ਗੋਇਲ, ਵਿਵੇਕ ਸਿੰਗਲਾ, ਸੰਦੀਪ ਗੋਇਲ, ਸੁਮਨ ਗੋਇਲ, ਨਰੇਸ਼ ਗੋਇਲ, ਕਮਲ ਗੁਪਤਾ, ਵਿਕਾਸ ਬਾਂਸਲ, ਹਰੀ ਅਗਰਵਾਲ, ਮਹਾਰਾਜਾ ਅਗਰਸੇਨ ਵੈੱਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਨਾਰਾਇਣ ਸਿੰਗਲਾ, ਸੀਨੀਅਰ ਉਪ ਪ੍ਰਧਾਨ ਮਹੇਸ਼ ਗੁਪਤਾ, ਉਪ ਪ੍ਰਧਾਨ ਰਾਕੇਸ਼ ਗੋਇਲ, ਸਕੱਤਰ ਰਾਜ ਗੋਇਲ, ਖਜ਼ਾਨਚੀ ਸੰਜੇ ਗੋਇਲ, ਅਤੇ ਸੰਯੁਕਤ ਸਕੱਤਰ ਅਰੁਣ ਅਗਰਵਾਲ, ਸਹਿ-ਖਜ਼ਾਨਚੀ ਸੁਰੇਸ਼ ਗੁਪਤਾ, ਸਰਪ੍ਰਸਤ ਪ੍ਰਕਾਸ਼ ਚੰਦ ਗਰਗ, ਕ੍ਰਿਸ਼ਨ ਚੰਦ ਗਰਗ, ਪ੍ਰੇਮ ਚੰਦ ਬਾਂਸਲ, ਸੁਭਾਸ਼ ਬਾਂਸਲ, ਵਿਮਲ ਦੀਵਾਨ ਬਾਂਸਲ, ਸੁਸ਼ੀਲ ਮਿੱਤਲ, ਆਦਰਸ਼ ਗਰਗ, ਹਰੀਸ਼ ਸਿੰਗਲਾ, ਪ੍ਰਦੀਪ ਗੋਇਲ, ਕਾਰਜਕਾਰੀ ਮੈਂਬਰਾਂ ਵਿਚ ਮੇਹਰ ਪਾਲ ਗਰਗ, ਕਰਨ ਗੁਪਤਾ, ਪਵਨ ਗੋਇਲ, ਯਸ਼ ਪਾਲ ਮਿੱਤਲ, ਗੋਵਿੰਦ ਬਾਂਸਲ, ਅਨਿਲ ਸਿੰਘਲ, ਵਿਨੋਦ ਗੋਇਲ, ਸੁਭਾਸ਼ ਗੁਪਤਾ, ਗੋਪਾਲ ਸਿੰਗਲਾ, ਸੰਜੇ ਗੋਇਲ, ਹਰੀਸ਼ ਗੁਪਤਾ, ਹਰੀ ਚੰਦ ਬਾਂਸਲ, ਸੁਰੇਸ਼ ਗੁਪਤਾ ਬਾਂਸਲ, ਜੀਵਨ ਬਾਂਸਲ, ਅਰਪਿਤ ਰਾਜ ਗੋਇਲ ਆਦਿ ਸ਼ਾਮਲ ਸਨ।