ਐਡਵੋਕੇਟ ਰਤਿਕਾ ਗੁਪਤਾ ਨੇ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕੀਤਾ
ਐਡਵੋਕੇਟ ਰਤਿਕਾ ਗੁਪਤਾ ਨੇ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕੀਤਾ
Publish Date: Fri, 24 Apr 2026 05:00 PM (IST)
Updated Date: Fri, 24 Apr 2026 05:04 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਓਮ ਪ੍ਰਕਾਸ਼ ਬਾਂਸਲ ਮਾਡਰਨ ਸਕੂਲ ਮੰਡੀ ਗੋਬਿੰਦਗੜ੍ਹ ਦੀ ਸਾਬਕਾ ਵਿਦਿਆਰਥਣ ਐਡਵੋਕੇਟ ਰਤਿਕਾ ਗੁਪਤਾ ਨੇ ਵਿਸ਼ੇਸ਼ ਮਹਿਮਾਨ ਭਾਸ਼ਣ ’ਚ ਵਿਦਿਆਰਥੀਆਂ ਨੂੰ ਕਰੀਅਰ ਚੁਣਨ ਲਈ ਮਾਰਗ ਦਰਸ਼ਨ ਦਿਤਾ। 2020 ਦੀ ਹਿਊਮੈਨਟੀਜ਼ ਟਾਪਰ ਐਡਵੋਕੇਟ ਰਤਿਕਾ ਗੁਪਤਾ ਨੇ ਆਪਣੇ ਸਕੂਲ ਦੇ ਦਿਨਾਂ ਤੋਂ ਲੈ ਕੇ ਸਿਵਲ ਅਦਾਲਤਾਂ ’ਚ ਅਭਿਆਸ ਕਰਨ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚਣ ਦਾ ਸਫ਼ਰ ਸਾਂਝਾ ਕੀਤਾ। ਸਮਾਜਿਕ ਤਬਦੀਲੀ ਲਈ ਕਾਨੂੰਨ ਨੂੰ ਇੱਕ ਸ਼ਕਤੀਸ਼ਾਲੀ ਸਾਧਨ ਦੱਸਦਿਆਂ ਉਸਨੇ ਸੀਐਲਏਟੀ ਅਤੇ ਏਆਈਐਲਈਟੀ ਵਰਗੀਆਂ ਪ੍ਰੀਖਿਆਵਾਂ ਦੀ ਤਿਆਰੀ, ਸਮਾਂ ਪ੍ਰਬੰਧਨ ਅਤੇ ਮਾਨਸਿਕ ਲਚਕਤਾ ਬਾਰੇ ਸੁਝਾਅ ਦਿੱਤੇ। ਉਸ ਨੇ ਪੰਜਾਬ ਯੂਨੀਵਰਸਿਟੀ ਵਿਖੇ ਆਪਣੀ ਉੱਚ ਸਿੱਖਿਆ ਦੇ ਅਨੁਭਵ ਵੀ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਆਪਣੇ ਵਿਸ਼ਲੇਸ਼ਣਾਤਮਕ ਹੁਨਰਾਂ ਨੂੰ ਵਿਕਸਤ ਕਰਨ ਲਈ ਮੌਜੂਦਾ ਘਟਨਾਵਾਂ ਨਾਲ ਅਪਡੇਟ ਰਹਿਣ ਦੀ ਸਲਾਹ ਦਿੱਤੀ। ਸਕੂਲ ਵਲੋਂ ਉਸ ਦਾ ਡਿਜੀਟਲ ਸਾਖਰਤਾ ਦੇ ਖੇਤਰ ’ਚ ਸ਼ਾਨਦਾਰ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਸੰਗੀਤਾ ਸ਼ਰਮਾ ਨੇ ਕਿਹਾ ਕਿ ਰਤਿਕਾ ਗੁਪਤਾ ਦੀਆਂ ਪ੍ਰਾਪਤੀਆਂ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਹਨ ਅਤੇ ਕੋਈ ਵੀ ਟੀਚਾ ਸਮਰਪਣ ਅਤੇ ਸਖ਼ਤ ਮਿਹਨਤ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ।