ਪੇਰੈਂਟਸ-ਟੀਚਰ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ
ਐਡ ਪਾਰਟੀ : ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਚ ਪੇਰੈਂਟਸ-ਟੀਚਰ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ
Publish Date: Wed, 18 Mar 2026 05:05 PM (IST)
Updated Date: Wed, 18 Mar 2026 05:07 PM (IST)
ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ, ਜਲਾਲਪੁਰ ਨੇ ਸਫਲਤਾਪੂਰਵਕ ਕਲਾਸ 1 ਦੇ ਨਵੇਂ ਵਿਦਿਆਰਥੀਆਂ ਲਈ ਪੇਰੈਂਟਸ-ਟੀਚਰ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਦਿਵਯ ਮਹਿਤਾ ਨੇ ਦਸਿਆ ਕਿ ਇਸਦਾ ਉਦੇਸ਼ ਵਿਦਿਆਰਥੀਆਂ ਨੂੰ ਸ਼ਾਨਦਾਰ ਤੇ ਸਫਲ ਭਵਿੱਖ ਵੱਲ ਅਗਵਾਈ ਕਰਨਾ ਸੀ। ਪ੍ਰੋਗਰਾਮ ਵਿਚ ਮਾਪਿਆਂ ਤੇ ਵਿਦਿਆਰਥੀਆਂ ਦੀ ਭਰਪੂਰ ਹਿੱਸੇਦਾਰੀ ਦੇਖਣ ਨੂੰ ਮਿਲੀ, ਜਿੱਥੇ ਪੀਜੀਟੀ ਫੈਕਲਟੀ ਨੇ ਵਿਸ਼ੇ ਦੀ ਚੋਣ, ਅਕਾਦਮਿਕ ਟੀਚਿਆਂ ਅਤੇ ਕਰੀਅਰ ਦੇ ਮੌਕਿਆਂ ਬਾਰੇ ਵਿਸਥਾਰ ਨਾਲ ਗਾਈਡੈਂਸ ਦਿੱਤੀ। ਅਧਿਆਪਕਾਂ ਨੇ ਮਾਪਿਆਂ ਦੀਆਂ ਚਿੰਤਾਵਾਂ ਦਾ ਜਵਾਬ ਦਿੱਤਾ ਅਤੇ ਲਗਾਤਾਰ ਮਿਹਨਤ ਅਤੇ ਸਹੀ ਯੋਜਨਾ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਇਹ ਸਮਾਰੋਹ ਪ੍ਰਿੰਸੀਪਲ, ਮਿਸਿਜ਼ ਦਿਵਿਆ ਮਹਿਤਾ ਦੀ ਸਮਰੱਥ ਅਗਵਾਈ ਵਿੱਚ ਆਯੋਜਿਤ ਕੀਤਾ ਗਿਆ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਧਿਆਨ ਕੇਂਦਰਿਤ ਰਹਿਣ ਅਤੇ ਆਪਣੇ ਭਵਿੱਖ ਲਈ ਫ਼ੈਸਲੇ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਗੁਣਵੱਤਾ ਭਰਪੂਰ ਸਿੱਖਿਆ ਅਤੇ ਵਿਕਾਸ ਪ੍ਰਤੀ ਸਕੂਲ ਦੀ ਅਪਣੀ ਨਿਸ਼ਠਾ ਤੇ ਜ਼ੋਰ ਦਿੱਤਾ। ਇਹ ਓਰੀਐਂਟੇਸ਼ਨ ਬਹੁਤ ਜਾਣਕਾਰੀ ਪੂਰਣ ਅਤੇ ਲਾਹੇਵੰਦ ਸਿੱਧ ਹੋਈ, ਜਿਸ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਆਪਣੀ ਨਵੀਂ ਅਕਾਦਮਿਕ ਯਾਤਰਾ ਦੀ ਸ਼ੁਰੂਆਤ ਵਿੱਚ ਸਪੱਸ਼ਟਤਾ ਅਤੇ ਆਤਮ-ਵਿਸ਼ਵਾਸ ਪ੍ਰਦਾਨ ਕੀਤਾ।