ਏਡਜ਼ ਤੋਂ ਬਚਾਅ ਲਈ ਪਰਹੇਜ਼ ਤੇ ਜਾਗਰੂਕਤਾ ਜ਼ਰੂਰੀ : ਪ੍ਰੋ. ਜਲਵੇੜਾ
ਏਡਜ਼ ਤੋਂ ਬਚਾਅ ਲਈ ਪਰਹੇਜ਼ ਅਤੇ ਜਾਗਰੂਕਤਾ ਜ਼ਰੂਰੀ : ਪ੍ਰੋ. ਜਲਵੇੜਾ
Publish Date: Mon, 16 Feb 2026 04:51 PM (IST)
Updated Date: Mon, 16 Feb 2026 04:54 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਪ੍ਰੋਫੈਸਰ ਧਰਮਜੀਤ ਜਲਵੇੜਾ ਦੀ ਅਗਵਾਈ ਹੇਠ ਜਵਾਹਰ ਲਾਲ ਨਹਿਰੂ ਸਰਕਾਰੀ ਕਾਲਜ ਵਿਚ ਐੱਚਆਈਵੀ ਏਡਜ਼ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਕਾਲਜ ਦੇ ਵਰਚੁਅਲ ਹਾਲ ਵਿਚ ਜੁੜੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰੋਫੈਸਰ ਜਲਵੇੜਾ ਨੇ ਕਿਹਾ ਕਿ ਇਸ ਮਾਰੂ ਬਿਮਾਰੀ ਦਾ ਸਭ ਤੋਂ ਅਸਰਦਾਰ ਇਲਾਜ ਪਰਹੇਜ਼ ਤੇ ਸਹੀ ਜਾਣਕਾਰੀ ਹੈ। ਪੰਜਾਬ ਵਿਚ ਹੋਰ ਸੂਬਿਆਂ ਦੇ ਮੁਕਾਬਲੇ ਏਡਜ਼ ਮਰੀਜ਼ਾਂ ਦੀ ਗਿਣਤੀ ਘੱਟ ਹੈ ਅਤੇ ਘਟ ਰਹੀ ਹੈ, ਪਰ ਫਿਰ ਵੀ ਪੂਰੀ ਚੌਕਸੀ ਬਰਤਣੀ ਜ਼ਰੂਰੀ ਹੈ। ਖੂਨ ਦੀ ਜਾਂਚ ਲੋੜ ਪੈਣ ’ਤੇ ਜ਼ਰੂਰ ਕਰਵਾਉਣੀ ਚਾਹੀਦੀ ਹੈ, ਇਕ ਸਰਿੰਜ ਨੂੰ ਕਦੇ ਵੀ ਦੁਬਾਰਾ ਵਰਤੋਂ ਨਹੀਂ ਕਰਨੀ ਚਾਹੀਦੀ ਤੇ ਜੀਵਨ ਸਾਥੀ ਪ੍ਰਤੀ ਵਫ਼ਾਦਾਰੀ ਇਸ ਬਿਮਾਰੀ ਤੋਂ ਬਚਾਅ ਦਾ ਸਭ ਤੋਂ ਪ੍ਰਭਾਵੀ ਤਰੀਕਾ ਹੈ। ਪ੍ਰੋਫੈਸਰ ਜਲਵੇੜਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਵਿਆਹ ਤੋਂ ਪਹਿਲਾਂ ਲੜਕੇ ਅਤੇ ਲੜਕੀ ਦਾ ਐਚਆਈਵੀ ਟੈਸਟ ਲਾਜ਼ਮੀ ਕੀਤਾ ਜਾਵੇ, ਜੋ ਸਿਹਤਮੰਦ ਅਤੇ ਤੰਦਰੁਸਤ ਸਮਾਜ ਨਿਰਮਾਣ ਲਈ ਬਹੁਤ ਜ਼ਰੂਰੀ ਹੈ। ਇਸ ਮੌਕੇ ਕਾਲਜ ਅਧਿਆਪਿਕਾ ਪ੍ਰੋ. ਰੀਤੂ ਰਾਣੀ, ਪ੍ਰੋ. ਜਸ਼ਪ੍ਰੀਤ ਕੌਰ, ਪ੍ਰਿਤਪਾਲ ਸਿੰਘ ਅਤੇ ਜਗਜੀਤ ਸਿੰਘ ਨਰਾਇਣਗੜ੍ਹ ਸਮੇਤ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜੂਦ ਸਨ।