- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਆਪ’ ਸਰਕਾਰ ਲੋਕ ਭਲਾਈ ਸਕੀਮਾਂ ਦੀ ਨਹੀਂ ਲੈ ਰਹੀ ਸਾਰ : ਭੁੱਟਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਆਮ ਆਦਮੀ ਪਾਰਟੀ ਦੀ ਸਰਕਾਰ ਝੂਠ ਦੇ ਸਹਾਰੇ ਚੱਲ ਰਹੀ ਹੈ ਅਤੇ ਇਸ ਸਰਕਾਰ ਨੇ ਸੂਬੇ ਵਿਚ ਸ਼ੁਰੂ ਤੋਂ ਚੱਲ ਰਹੀਆਂ ਲੋਕ ਭਲਾਈ ਦੀਆਂ ਸਕੀਮਾਂ ਬੰਦ ਕਰਕੇ ਰੱਖ ਕਰ ਦਿੱਤੀਆਂ ਹਨ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਗ਼ਰੀਬ ਲੋਕਾਂ ਦੀਆਂ ਧੀਆਂ ਦੇ ਵਿਆਹ ਦੀ ਸ਼ੁਰੂ ਕੀਤੀ ਗਈ ਸਗਨ ਸਕੀਮ ਪਿਛਲੇ ਦੋ ਸਾਲਾਂ ਤੋਂ ਬੰਦ ਪਈ ਹੈ ਤੇ ਸਕੀਮ ਦੇ ਲਾਭਪਾਤਰੀਆਂ ਦੀਆਂ ਫਾਈਲਾਂ ਦਫਤਰਾਂ ਵਿਚ ਹੀ ਰੁਲ ਰਹੀਆਂ ਹਨ। ਭੁੱਟਾ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜੋ ਐਲਾਨ ਕੀਤਾ ਹੈ ਕਿ ਅਕਾਲੀ ਦਲ ਦੀ ਸਰਕਾਰ ਬਣਨ ਤੇ ਸ਼ਗਨ ਸਕੀਮ ਤਹਿਤ ਧੀਆਂ ਦੇ ਵਿਆਹ ਮੌਕੇ ਇਕ ਲੱਖ ਰੁਪਏ ਦਾ ਸ਼ਗਨ ਦਿੱਤਾ ਜਾਵੇਗਾ ਅਤੇ ਜਿਨਾਂ ਲੋਕਾਂ ਕੋਲ ਆਪਣੇ ਮਕਾਨ ਨਹੀਂ ਹਨ ਉਨ੍ਹਾਂ ਨੂੰ ਪੰਜ ਪੰਜ ਮਰਲੇ ਜ਼ਮੀਨ ਦੇ ਕੇ ਮਕਾਨ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਉਂਝ ਤਾਂ ਮੁੱਖ ਮੰਤਰੀ ਪੰਜਾਬ ਰੋਜਾਨਾ ਵਿਰੋਧੀਆਂ ਉੱਤੇ ਗ਼ਲਤ ਬਿਆਨਬਾਜ਼ੀ ਕਰਦੇ ਹੀ ਨਜ਼ਰ ਆਉਂਦੇ ਹਨ ਜਦੋਂ ਕਿ ਗ਼ਰੀਬ ਲੋਕਾਂ ਦੀ ਭਲਾਈ ਨਾਲ ਜੁੜੀਆਂ ਸਕੀਮਾਂ ਬਾਰੇ ਉਹ ਕਦੇ ਵੀ ਇਕ ਲਫਜ਼ ਨਹੀਂ ਬੋਲਦੇ ਜਿਸ ਤੋਂ ਸਪਸ਼ਟ ਹੈ ਕਿ ਇਹ ਸਰਕਾਰ ਤੋਂ ਕਿਸੇ ਕਿਸਮ ਦੀ ਆਸ ਰੱਖਣਾ ਮੁਮਕਿਨ ਨਹੀਂ ਹੈ। ਭੁੱਟਾ ਨੇ ਨੌਜਵਾਨ ਆਗੂ ਧਰਮਿੰਦਰ ਸਿੰਘ ਮੂਲੇਪੁਰ ਨੂੰ ਸ਼੍ਰੋਮਣੀ ਅਕਾਲੀ ਦਲ ਐਸਸੀ ਵਿੰਗ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦਾ ਮੀਤ ਪ੍ਰਧਾਨ ਐਲਾਨਿਆ। ਇਸ ਮੌਕੇ ਕੁਲਦੀਪ ਸਿੰਘ ਪੋਲਾ, ਦਵਿੰਦਰ ਸਿੰਘ ਬਹਿਲੋਲਪੁਰ ਪ੍ਰਧਾਨ ਐਸਸੀ ਵਿੰਗ ਹਲਕਾ ਸ਼੍ਰੀ ਫਤਹਿਗੜ੍ਹ ਸਾਹਿਬ, ਮਨਜੀਤ ਸਿੰਘ ਮਾਨ ਵਾਈਸ ਪ੍ਰਧਾਨ ਐਸਸੀ ਵਿੰਗ ਹਲਕਾ ਫਤਿਹਗੜ ਸਾਹਿਬ, ਸੁਖਦੀਪ ਸਿੰਘ ਬਹਿਲੋਲਪੁਰ ਸਰਕਲ ਪ੍ਰਧਾਨ ਮੂਲੇਪੁਰ, ਲਖਬੀਰ ਸਿੰਘ ਸਰਾਣਾ ਸਰਕਲ ਪ੍ਰਧਾਨ ਚਨਾਰਥਲ, ਜਗਤਾਰ ਸਿੰਘ ਗੁਣੀਆਂ ਮਾਜਰਾ ਸਰਕਲ ਪ੍ਰਧਾਨ ਹੱਲੋਤਾਲੀ, ਹਰਿੰਦਰ ਸਿੰਘ ਮਾਲਾ ਹੇੜੀ, ਰਵੀਪਾਲ ਸਿੰਘ ਚਨਾਰਥਲ, ਅਵਤਾਰ ਸਿੰਘ ਹਲੋਤਾਲੀ, ਗੁਰਜਿੰਦਰ ਸਿੰਘ ਸਰਪੰਚ ਨਲੀਨਾ, ਚਮਕੌਰ ਸਿੰਘ ਸਾਬਕਾ ਸਰਪੰਚ ਨਲੀਨੀ, ਪੁਨੀਤ ਬਾਬਾ ਰਿਓਣਾ ਨੀਵਾ, ਪ੍ਰੇਮ ਸਿੰਘ ਸੀਬੀ ਜਾਗੋ ਚਨਾਰਥਲ, ਹਰਮੇਲ ਸਿੰਘ ਗੁਣੀਆਂ ਮਾਜਰਾ, ਧਰਮਿੰਦਰ ਸਿੰਘ ਤਿੰਦੀ ਬਾਲਪੁਰ, ਨਰਦੀਪ ਸਿੰਘ ਪੰਜੋਲਾ, ਵਰਿੰਦਰ ਸਿੰਘ ਪੰਜੋਲੀ ਕਲਾਂ, ਦੀਪਾ ਕੋਟਲਾ ਜੱਟਾਂ, ਹਰਪ੍ਰੀਤ ਸਿੰਘ ਝਿੰਜਰਾ, ਜਸ਼ਨਪ੍ਰੀਤ ਸਿੰਘ ਪੰਜੋਲਾ, ਯਾਦਵਿੰਦਰ ਸਿੰਘ ਰੁੜਕੀ, ਕਰਨੈਲ ਸਿੰਘ ਨੌਲੱਖਾ, ਮਨਪ੍ਰੀਤ ਸਿੰਘ ਸ਼ਾਹਪੁਰ, ਕਮਲਜੀਤ ਸਿੰਘ ਰਿਓਣਾ ਭੋਲਾ, ਬਲਜਿੰਦਰ ਸਿੰਘ ਰਿਓਣਾ ਭੋਲਾ, ਐੱਸ ਬਹਾਦਰ ਪੰਜੋਲੀ ਕਲਾਂ, ਦਵਿੰਦਰ ਸਿੰਘ ਪੰਜੋਲੀ ਕਲਾਂ, ਮਨਮੋਹਿਤ ਸਿੰਘ ਪੰਜੋਲੀ ਖ਼ੁਰਦ, ਜਸਬੀਰ ਸਿੰਘ ਛਲੇੜੀ ਕਲਾ, ਬਲਵਿੰਦਰ ਸਿੰਘ ਛਲੇੜੀ ਕਲਾਂ, ਜਸਵਿੰਦਰ ਸਿੰਘ ਡਿੰਪਲ, ਹਰਪ੍ਰੀਤ ਸਿੰਘ ਤਲਾਣੀਆਂ, ਐਡਵੋਕੇਟ ਜਸ਼ਨਪ੍ਰੀਤ ਸਿੰਘ, ਬਲਵੀਰ ਸਿੰਘ ਪੋਲਾ, ਅਜੀਤ ਸਿੰਘ ਮਹਿਰਾ ਸਰਾਣਾ, ਮੇਜਰ ਸਿੰਘ, ਰਜਿੰਦਰ ਸਿੰਘ, ਕੁਲਵੰਤ ਸਿੰਘ, ਗੁਲਜਾਰ ਸਿੰਘ ਮੂਲੇਪੁਰ, ਚਰਨਜੀਤ ਸਿੰਘ ਮੂਲੇਪੁਰ, ਦਰਬਾਰਾ ਸਿੰਘ ਮੂਲੇਪੁਰ, ਮਨਦੀਪ ਸਿੰਘ ਮੂਲੇਪੁਰ, ਦਵਿੰਦਰ ਸਿੰਘ ਮੂਲੇਪੁਰ ਆਦਿ ਮੌਜੂਦ ਸਨ।