‘ਆਪ’ ਸਰਕਾਰ ਹਰੇਕ ਗਾਰੰਟੀ ’ਤੇ ਖਰਾ ਉਤਰ ਰਹੀ : ਪ੍ਰਿੰਸ
‘ਆਪ’ ਸਰਕਾਰ ਹਰੇਕ ਗਾਰੰਟੀ ਉੱਤੇ ਖਰਾ ਉਤਰ ਰਹੀ ਹੈ : ਪ੍ਰਿੰਸ ਧਾਲੀਵਾਲ
Publish Date: Mon, 09 Mar 2026 05:02 PM (IST)
Updated Date: Mon, 09 Mar 2026 05:06 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸੰਘੋਲ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰਿੰਸ ਧਾਲੀਵਾਲ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰੇਕ ਗਾਰੰਟੀ ’ਤੇ ਖਰਾ ਉਤਰ ਰਹੀ ਹੈ। ਅੱਜ ਜਾਰੀ ਕੀਤੇ ਬਜਟ ਵਿੱਚ ਸਰਕਾਰ ਵੱਲੋਂ ਸੂਬੇ ਦੀਆਂ ਔਰਤਾਂ ਨੂੰ ਹਰ ਮਹੀਨੇ ਸਨਮਾਨ ਰਾਸ਼ੀ ਦੇਣਾ ਇਕ ਬਹੁਤ ਵਧੀਆ ਅਤੇ ਸਕਾਰਾਤਮਕ ਉਪਰਾਲਾ ਹੈ। ਇਹ ਔਰਤਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਅਤੇ ਉਨ੍ਹਾਂ ਦੀ ਸੁਤੰਤਰਤਾ ਵਧਾਉਣ ਵਿੱਚ ਮਦਦ ਕਰ ਸਕਦਾ ਹੈ, ਖਾਸ ਕਰਕੇ ਘੱਟ ਆਮਦਨ ਵਾਲੇ ਪਰਿਵਾਰਾਂ ਵਿੱਚ। ਉਨ੍ਹਾਂ ਕਿਹਾ ਕਿ ਕੌਮਾਂਤਰੀ ਮਹਿਲਾ ਦਿਵਸ ਮੌਕੇ ਉੱਤੇ ਮਹਿਲਾਵਾਂ ਨੂੰ ਦਿੱਤੇ ਗਏ ਇਸ ਤੋਹਫੇ ਦੀ ਹਰ ਪਾਸੇ ਤੋਂ ਭਰਵੀਂ ਪ੍ਰਸੰਸਾ ਹੋ ਰਹੀ ਹੈ।