ਆਪ’ ਸਰਕਾਰ ਨੇ ਸੂਬੇ ਦੇ ਸ਼ਾਂਤੀ ਭਰੇ ਮਾਹੌਲ ਨੂੰ ਖਤਰੇ ’ਚ ਪਾਇਆ: ਭੁੱਟਾ
‘ਆਪ’ ਸਰਕਾਰ ਨੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਖਤਰੇ ਵਿੱਚ ਪਾਇਆ: ਭੁੱਟਾ
Publish Date: Sun, 01 Mar 2026 06:48 PM (IST)
Updated Date: Mon, 02 Mar 2026 04:11 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪਿੰਡ ਭਗੜਾਣਾ ਤੇ ਝਾਮਪੁਰ ਵਿੱਚ ਲੋਕਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਤੇ ਖੇੜਾ ਸਰਕਲ ਦੇ ਨਵੇਂ ਪ੍ਰਧਾਨ ਸੁਖਵਿੰਦਰ ਸਿੰਘ ਬਰਾਸ ਦੇ ਸਨਮਾਨ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਭੁੱਟਾ ਨੇ ਕਿਹਾ ਕਿ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਵੱਲੋਂ ਦੁਨੀਆ ਨੂੰ ਆਪਸੀ ਮਿਲਵਰਤਣ ਤੇ ਅਮਨ ਸ਼ਾਂਤੀ ਦਾ ਸੰਦੇਸ਼ ਮਿਲਦਾ ਰਿਹਾ ਹੈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਦੇ ਅਮਨ ਸ਼ਾਂਤੀ ਭਰੇ ਮਾਹੌਲ ਨੂੰ ਖਰਾਬ ਕਰ ਦਿੱਤਾ ਹੈ। ਨੌਵੀਂ ਪਾਤਸ਼ਾਹੀ ਗੁਰਦੁਆਰਾ ਸਾਹਿਬ ਭਗੜਾਣਾ ਵਿਖੇ ਗੱਲਬਾਤ ਕਰਦਿਆਂ ਭੁੱਟਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਦਿਆਂ ਤੋਂ ਭਟਕ ਗਈ ਹੈ। ਅੱਜ ਪੰਜਾਬ ’ਚ ਰੋਜ਼ਾਨਾ ਗੈਂਗ ਵਾਰ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਜਿਸ ਨਾਲ ਸੂਬੇ ਦੀ ਅਮਨ ਸ਼ਾਂਤੀ ਨੂੰ ਗੰਭੀਰ ਖਤਰਾ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਸੂਬੇ ਵਿੱਚ ਅਮਨ ਸ਼ਾਂਤੀ ਕਾਇਮ ਰੱਖੀ ਹੈ ਤੇ ਸਰਬਪੱਖੀ ਵਿਕਾਸ ਦੀਆਂ ਲੀਹਾਂ ਤੇ ਸੂਬੇ ਨੂੰ ਅੱਗੇ ਵਧਾਇਆ ਹੈ। ਅਕਾਲੀ ਦਲ ਦੀ ਸਰਕਾਰ ਸਮੇਂ ਪਿੰਡਾਂ ਤੇ ਸ਼ਹਿਰਾਂ ’ਚ ਵੱਡੇ ਪੱਧਰ ’ਤੇ ਵਿਕਾਸ ਹੋਇਆ। ਆਉਣ ਵਾਲੇ ਸਮੇਂ ’ਚ ਵੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਬਿਨਾਂ ਭੇਦਭਾਵ ਤੋਂ ਪੰਜਾਬ ਦਾ ਵਿਕਾਸ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਪਾਰਟੀ ਵਿੱਚ ਵਰਕਰਾਂ ਤੇ ਆਗੂਆਂ ਨੂੰ ਪੂਰਾ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਜਸਵੰਤ ਸਿੰਘ ਸਾਬਕਾ ਮੈਨੇਜਰ, ਰਾਮ ਸਿੰਘ ਸੀਨੀਅਰ ਅਕਾਲੀ ਆਗੂ ਭਗੜਾਣਾ, ਸਤਵਿੰਦਰ ਸਿੰਘ ਬਡਾਲੀ ਮਾਈ ਕੀ, ਭੁਪਿੰਦਰ ਸਿੰਘ ਬਡਾਲੀ ਅੱਲਾ ਸਿੰਘ, ਸਤਪਾਲ ਸਿੰਘ ਸਲੇਮਪੁਰ, ਦਿਲਬਾਗ ਸਿੰਘ ਸੋਹੀ, ਗੁਰਮੀਤ ਸਿੰਘ ਨੰਬਰਦਾਰ ਭਗੜਾਣਾ, ਬਲਜਿੰਦਰ ਸਿੰਘ ਬਰਾਸ ਮੈਂਬਰ ਬਲਾਕ ਸੰਮਤੀ, ਅਵਤਾਰ ਸਿੰਘ ਬਰਾਸ, ਸੋਨੀ ਭਗੜਾਣਾ, ਇਕਬਾਲ ਸਿੰਘ, ਭਾਗ ਸਿੰਘ ਦਾਦੂ ਮਾਜਰਾ, ਹਰਿੰਦਰ ਸਿੰਘ ਮਹਿਤਾਬਗੜ੍ਹ, ਸੰਦੀਪ ਸਿੰਘ ਮਹਿਤਾਬਗੜ੍ਹ, ਦਿਲਬਰ ਸਿੰਘ ਤਿੰਬਰਪੁਰ, ਗੁਰਮੀਤ ਸਿੰਘ ਕਵੀਸ਼ਰ ਝਮਪੁਰ, ਦਰਸ਼ਨ ਸਿੰਘ ਭਗੜਾਣਾ, ਬਲਕਾਰ ਸਿੰਘ ਨਰੈਣਾ ਨੰਬਰਦਾਰ ਗੁਰਮੀਤ ਸਿੰਘ ਭੂਆ ਖੇੜੀ, ਈਸ਼ਰ ਸਿੰਘ, ਰਾਣਾ, ਪ੍ਰੀਤਮ ਸਿੰਘ ਦਾਦੂ ਮਾਜਰਾ ਅਤੇ ਪਿੰਡ ਝਾਮਪੁਰ ਤੋਂ ਬਲਵਿੰਦਰ ਸਿੰਘ ਰੰਧਾਵਾ, ਸੁਖਵਿੰਦਰ ਸਿੰਘ ਗੋਰਾ, ਦਰਸ਼ਨ ਸਿੰਘ ਡੇਰਾ, ਹਰਨੇਕ ਸਿੰਘ, ਸੁਖਵਿੰਦਰ ਸਿੰਘ ਦੋਧੀ, ਗੁਰਵਿੰਦਰ ਸਿੰਘ, ਲਾਭ ਸਿੰਘ, ਹਰਭਜਨ ਸਿੰਘ, ਸੁਖਰਾਜ ਸਿੰਘ, ਰਣਜੀਤ ਸਿੰਘ, ਮਨਪ੍ਰੀਤ ਸਿੰਘ, ਅਮਰੀਕ ਸਿੰਘ, ਗੁਰਸਿਮਰਨ ਸਿੰਘ, ਤੇਜ਼ਿੰਦਰ ਸਿੰਘ ਫੌਜੀ, ਗੁਰਮੇਲ ਸਿੰਘ, ਜਸਵੰਤ ਸਿੰਘ ਕਵੀਸ਼ਰ, ਪਾਲ ਸਿੰਘ, ਅਮਨ ਸਿੰਘ, ਮਨਜੀਤ ਸਿੰਘ, ਗਿਆਨ ਸਿੰਘ ਆਦਿ ਮੌਜੂਦ ਸਨ।