ਮਾਸਟਰ ਰਘਬੀਰ ਸਿੰਘ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਟ
ਮਾਸਟਰ ਰਘਬੀਰ ਸਿੰਘ ਨੂੰ ਵੱਡੀ ਗਿਣਤੀ ’ਚ ਸ਼ਰਧਾਂਜ਼ਲੀਆਂ
Publish Date: Thu, 16 Apr 2026 05:23 PM (IST)
Updated Date: Fri, 17 Apr 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਦੇ ਵਾਈਸ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਦੇ ਪਿਤਾ ਮਾਸਟਰ ਰਘਬੀਰ ਸਿੰਘ ਜੀ ਤਕਰੀਬਨ 82 ਸਾਲ ਦੀ ਉਮਰ ਵਿਚ ਸਦੀਵੀ ਵਿਛੋੜਾ ਦੇ ਗਏ, ਜਿਨ੍ਹਾਂ ਦੀ ਅੰਤਿਮ ਅਰਦਾਸ ਉਨ੍ਹਾਂ ਦੇ ਜੱਦੀ ਪਿੰਡ ਰੋੜਾਂਵਾਲਾ ਖ਼ੁਰਦ ਵਿਖੇ ਸੰਪੰਨ ਹੋਈ ਜਿਸ ਵਿਚ ਵੱਡੀ ਗਿਣਤੀ ਵਿਚ ਸ਼ਖਸ਼ੀਅਤਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸਮਾਗਮ ਦੌਰਾਨ ਪਰਿਵਾਰਕ ਮੈਂਬਰਾਂ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਮੁਸ਼ਕਲ ਸਮੇਂ ਵਿਚ ਮਿਲੇ ਸਹਿਯੋਗ ਨੇ ਉਨ੍ਹਾਂ ਨੂੰ ਹੌਸਲਾ ਬਖ਼ਸ਼ਿਆ ਹੈ। ਮਾਸਟਰ ਰਘਬੀਰ ਸਿੰਘ ਦੀ ਧਰਮ ਪਤਨੀ ਮਨਜੀਤ ਕੌਰ, ਵੱਡੇ ਭਰਾ ਕੁਲਵੰਤ ਸਿੰਘ (ਰਿਟਾਇਰਡ ਏਡੀਓ. ) ਅਤੇ ਭਤੀਜੇ ਸੁਖਬੀਰ ਸਿੰਘ ਵੱਲੋਂ ਅੰਤਿਮ ਅਰਦਾਸ ਮੌਕੇ ਹਾਜ਼ਰ ਸੰਗਤ ਅਤੇ ਸ਼ੋਕ ਸੰਦੇਸ਼ ਭੇਜਣ ਵਾਲੇ ਸੱਜਣਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ। ਮਾਸਟਰ ਰਘਬੀਰ ਸਿੰਘ ਆਪਣੇ ਪਿੱਛੇ ਤਿੰਨ ਸਪੁੱਤਰ ਅਤੇ ਦੋ ਬੇਟੀਆਂ ਛੱਡ ਗਏ ਹਨ ਜੋ ਸਭ ਆਪਣੇ-ਆਪਣੇ ਖੇਤਰਾਂ ਵਿਚ ਸਥਾਪਿਤ ਹਨ। ਉਨ੍ਹਾਂ ਦੇ ਵੱਡੇ ਸਪੁੱਤਰ ਡਾ. ਬਿਕਰਮਜੀਤ ਸਿੰਘ, ਮਾਤਾ ਗੁਜਰੀ ਕਾਲਜ, ਫਤਹਿਗੜ੍ਹ ਸਾਹਿਬ ਵਿਖੇ ਵਾਈਸ ਪ੍ਰਿੰਸੀਪਲ ਹਨ। ਦੂਜੇ ਸਪੁੱਤਰ ਇੰਜੀਨੀਅਰ ਅਮਨਬੀਰ ਸਿੰਘ ਬਿਜਲੀ ਬੋਰਡ ਵਿਖੇ ਜੂਨੀਅਰ ਇੰਜੀਨੀਅਰ ਵਜੋਂ ਸੇਵਾ ਨਿਭਾ ਰਹੇ ਹਨ, ਜਦਕਿ ਸਭ ਤੋਂ ਛੋਟੇ ਸਪੁੱਤਰ ਨਵਜੀਤ ਸਿੰਘ ਲਾਲੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਟਾਰੀ ਵਿਖੇ ਲੈਕਚਰਾਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਇਸ ਮੌਕੇ ਮਾਤਾ ਗੁਜਰੀ ਕਾਲਜ, ਫਤਹਿਗੜ੍ਹ ਸਾਹਿਬ, ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਫਤਹਿਗੜ੍ਹ ਸਾਹਿਬ, 66 ਕੇਵੀ ਗਰਿੱਡ ਸਬਸਟੇਸ਼ਨ ਡਾਲਾ ਅਤੇ ਅਟਾਰੀ ਦੇ ਸਟਾਫ਼ ਮੈਂਬਰਾਂ ਨੇ ਵੀ ਅੰਤਿਮ ਅਰਦਾਸ ਮੌਕੇ ਪਰਿਵਾਰ ਨਾਲ ਸੋਗ ਪ੍ਰਗਟ ਕੀਤਾ। ਓਲੰਪੀਅਨ ਸ਼ਮਸ਼ੇਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਟਾਰੀ ਦੇ ਸਟਾਫ਼ ਨੇ ਵੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਟੈਕਨੀਕਲ ਸਰਵਿਸ ਯੂਨੀਅਨ ਦੇ ਸੀਨੀਅਰ ਆਗੂ ਜਗਤਾਰ ਸਿੰਘ ਉੱਪਲ ਨੇ ਵਿੱਛੜੀ ਰੂਹ ਨੂੰ ਭਾਵਪੂਰਵਕ ਸ਼ਰਧਾਂਜਲੀ ਭੇਂਟ ਕੀਤੀ। ਪਰਿਵਾਰ ਨਾਲ ਸ਼ੋਕ ਪ੍ਰਗਟ ਕਰਨ ਵਾਲਿਆਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜੂਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰਿਆ, ਸਕੱਤਰ ਵਿੱਦਿਆ ਇੰਜੀਨੀਅਰ ਸੁਖਮਿੰਦਰ ਸਿੰਘ, ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ, ਪ੍ਰਿੰਸੀਪਲ ਦਿਲਬਾਗ ਸਿੰਘ ਮਾਨ, ਪ੍ਰਿੰਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰ, ਪ੍ਰਿੰਸੀਪਲ ਡਾ. ਸੁਖਦੇਵ ਸਿੰਘ ਪੰਜੋਖਰਾ ਸਾਹਿਬ, ਹਾਕੀ ਓਲੰਪੀਅਨ ਸ਼ਮਸ਼ੇਰ ਸਿੰਘ, ਓਲੰਪੀਅਨ ਜੁਗਰਾਜ ਸਿੰਘ ਅਤੇ ਇਲਾਕੇ ਦੇ ਹੋਰ ਅੰਤਰ ਰਾਸ਼ਟਰੀ ਹਾਕੀ ਖਿਡਾਰੀ ਵੀ ਆਪਣੇ ਪਰਿਵਾਰ ਸਮੇਤ ਹਾਕੀ ਕੋਚ ਲੈਕਚਰਾਰ ਨਵਜੀਤ ਸਿੰਘ ਲਾਲੀ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਅਫਸੋਸ ਪ੍ਰਗਟ ਕਰਨ ਲਈ ਪਹੁੰਚੇ। ਮੰਚ ਸੰਚਾਲਨ ਕਰਦਿਆਂ ਜੈਮਲ ਸਿੰਘ ਨੇ ਰਘਬੀਰ ਸਿੰਘ ਜੀ ਦੇ ਜੀਵਨ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਅਤੇ ਉਨ੍ਹਾਂ ਦੀਆਂ ਸਮਾਜਿਕ ਸੇਵਾਵਾਂ, ਉੱਚ ਆਦਰਸ਼ਾਂ ਅਤੇ ਮਹਾਨ ਸ਼ਖਸੀਅਤ ਨੂੰ ਯਾਦ ਕੀਤਾ।