ਪੰਜਾਬ ਬਚਾਓ ਰੈਲੀ ’ਚ ਵੱਡੀ ਗਿਣਤੀ ’ਚ ਲੋਕ ਹੋਣਗੇ ਸ਼ਾਮਲ : ਰਾਜੂ ਖੰਨਾ
ਹਲਕਾ ਅਮਲੋਹ ਦੀ ਪੰਜਾਬ ਬਚਾਓ ਰੈਲੀ ਵਿਚ ਵੱਡੀ ਗਿਣਤੀ ਲੋਕ ਹੋਣਗੇ ਸ਼ਾਮਲ : ਰਾਜੂ ਖੰਨਾ
Publish Date: Thu, 12 Mar 2026 04:51 PM (IST)
Updated Date: Thu, 12 Mar 2026 04:54 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਅਮਲੋਹ ਅੰਦਰ ਅੰਦਰ 25 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿਚ ਅਨਾਜ ਮੰਡੀ ਅਮਲੋਹ ਵਿਖੇ ਕੀਤੀ ਜਾ ਰਹੀ ਵਿਸ਼ਾਲ ਪੰਜਾਬ ਬਚਾਓ ਰੈਲੀ ਵਿਚ ਅਮਲੋਹ ਸ਼ਹਿਰ ਤੋਂ ਵੱਡੀ ਗਿਣਤੀ ਸੰਗਤਾਂ ਸ਼ਮੂਲੀਅਤ ਕਰਨਗੀਆਂ ਤਾਂ ਜੋ ਇਸ ਰੈਲੀ ਨੂੰ ਇਕੱਠ ਪੱਖੋਂ ਇਤਿਹਾਸ ਬਣਾਇਆ ਜਾ ਸਕੇ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਅੱਜ ਪਾਰਟੀ ਦਫ਼ਤਰ ਅਮਲੋਹ ਵਿਖੇ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਐਡਵੋਕੇਟ ਸਤਨਾਮ ਸਿੰਘ ਭਗੜਾਣਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਆਰਟੀਆਈ ਸੈੱਲ ਦਾ ਸੂਬਾ ਕਮੇਟੀ ਮੈਂਬਰ ਬਣਨ ’ਤੇ ਵਧਾਈ ਦਿੰਦੇ ਹੋਏ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਪੰਜਾਬ ਬਚਾਓ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਝੂਠ ਬੋਲ ਕੇ ਗੁਮਰਾਹ ਕਰਕੇ ਜੋ ਠੱਗੀ ਝੂਠੇ ਵਾਅਦੇ ਕਰਕੇ ਮਾਰੀ ਗਈ ਉਸ ਤੋਂ ਸੁਚੇਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸੇ ਕੜੀ ਤਹਿਤ ਹਲਕਾ ਅਮਲੋਹ ਅੰਦਰ 25 ਮਾਰਚ ਨੂੰ ਅਨਾਜ ਮੰਡੀ ਅਮਲੋਹ ਵਿਖੇ ਕੀਤੀ ਜਾ ਰਹੀ ਰੈਲੀ ਨੂੰ ਕਾਮਯਾਬ ਕਰਨ ਲਈ ਹਲਕਾ ਅਮਲੋਹ ਦੇ ਵਾਸੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ ਤਾਂ ਜੋ ਇਸ ਰੈਲੀ ਨੂੰ ਸੂਬੇ ਪੱਧਰ ਤੇ ਇਤਿਹਾਸਕ ਬਣਾਇਆ ਜਾ ਸਕੇ। ਰਾਜੂ ਖੰਨਾ ਨੇ ਅਮਲੋਹ ਸ਼ਹਿਰ ਦੇ ਹਰ ਵਾਰਡ ਵਾਸੀ ਨੂੰ ਇਸ ਰੈਲੀ ਦਾ ਹਿੱਸਾ ਬਣਨ ਦੀ ਅਪੀਲ ਵੀ ਕੀਤੀ। ਅੱਜ ਦੀ ਇਸ ਮੀਟਿੰਗ ’ਚ ਸੀਨੀਅਰ ਆਗੂ ਕਰਮਜੀਤ ਸਿੰਘ ਭਗੜਾਣਾ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ, ਜਥੇਦਾਰ ਕੁਲਦੀਪ ਸਿੰਘ ਮਛਰਾਈ, ਸੀਨੀਅਰ ਆਗੂ ਸੁਖਵਿੰਦਰ ਸਿੰਘ ਕਾਲਾ ਅਰੌੜਾ, ਡਾ. ਅਰੁਜਨ ਸਿੰਘ ਅਮਲੋਹ, ਗੁਰਦੀਪ ਸਿੰਘ ਮੰਡੋਫਲ, ਜਥੇਦਾਰ ਹਰਬੰਸ ਸਿੰਘ ਬਡਾਲੀ, ਜਥੇਦਾਰ ਹਰਵਿੰਦਰ ਸਿੰਘ ਬਿੰਦਾ ਮਾਜਰੀ, ਯੂਥ ਆਗੂ ਕੰਵਲਜੀਤ ਸਿੰਘ ਗਿੱਲ, ਪਰਮਿੰਦਰ ਸਿੰਘ ਨੀਟਾ ਸੰਧੂ, ਅਮੋਲਕ ਸਿੰਘ ਕੁੰਜਾਰੀ, ਗੁਰਮੀਤ ਸਿੰਘ ਮਿੰਟੂ ਅਰੌੜਾ, ਸੁਰਿੰਦਰ ਸਿੰਘ ਜੇ ਈ, ਗੁਰਦੀਪ ਸਿੰਘ ਬੱਬੀ, ਮੋਹਨ ਸਿੰਘ ਧਰਮਗੜ੍ਹ, ਮਨਜੀਤ ਸਿੰਘ ਕੈਂਥ, ਗੁਰਕੀਰਤ ਸਿੰਘ ਪਨਾਗ, ਗੁਰਮੇਲ ਸਿੰਘ, ਬਲਤੇਜ਼ ਸਿੰਘ ਸਾਬਕਾ ਕੌਂਸਲਰ, ਬਲਵੰਤ ਸਿੰਘ ਮਾਨ, ਸ਼ਾਸਤਰੀ ਗੁਰੂ ਦੱਤ, ਬੱਬੀ ਡੰਗ, ਪ੍ਰਿੰਸ ਭੱਦਲਥੂਹਾ, ਕੁਲਵਿੰਦਰ ਸਿੰਘ ਰਹਿਲ, ਪਰਮਜੀਤ ਸਿੰਘ ਔਜਲਾ, ਦਰਸ਼ਨ ਸਿੰਘ ਔਲਖ, ਐਂਡ ਗੋਲਡੀ ਅਰੋੜਾ, ਐਂਡ ਸ਼ੀਤਲ ਸ਼ਰਮਾ, ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਮੌਜੂਦ ਸਨ।