ਜ਼ਿਲ੍ਹੇ ’ਚ 978 ਬੱਚਿਆਂ ਨੂੰ ਮਿਲ ਰਿਹਾ ਮਿਸ਼ਨ ਵਾਤਸਲਯਾ ਸਕੀਮ ਦਾ ਲਾਭ
ਜ਼ਿਲ੍ਹੇ ਵਿੱਚ 978 ਬੱਚਿਆਂ ਨੂੰ ਮਿਲ ਰਿਹਾ ਮਿਸ਼ਨ ਵਾਤਸਲਯਾ ਸਕੀਮ ਦਾ ਲਾਭ
Publish Date: Tue, 17 Mar 2026 06:21 PM (IST)
Updated Date: Tue, 17 Mar 2026 06:25 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਹਰਭਜਨ ਸਿੰਘ ਮਹਿਮੀ ਨੇ ਦੱਸਿਆ ਕਿ ਮਿਸ਼ਨ ਵਾਤਸਲਯਾ ਸਪਾਂਸਰਸ਼ਿਪ ਸਕੀਮ ਤਹਿਤ ਜ਼ਿਲ੍ਹੇ ਦੇ 978 ਯੋਗ ਬੱਚਿਆਂ ਨੂੰ ਪ੍ਰਤੀ ਮਹੀਨਾ 4000 ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾ ਰਹੀ ਹੈ। ਇਹ ਸਕੀਮ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਲਈ ਹੈ ਜਿਨ੍ਹਾਂ ਦੇ ਮਾਪੇ ਮਰ ਚੁੱਕੇ ਹਨ, ਬੱਚੇ ਅਨਾਥ ਹਨ ਜਾਂ ਐਚਆਈਵੀ ਪੀੜਤ ਹਨ। ਉਨ੍ਹਾਂ ਕਿਹਾ ਕਿ ਇਸ ਸਕੀਮ ਲਈ ਕੋਈ ਫੀਸ ਨਹੀਂ ਲੱਗਦੀ। ਕੁਝ ਠੱਗ ਫਾਰਮ ਭਰਨ ਦੇ ਨਾਂ ’ਤੇ 1000 ਤੋਂ 2000 ਰੁਪਏ ਮੰਗ ਰਹੇ ਹਨ। ਅਜਿਹੀ ਗਤੀਵਿਧੀ ਦੀ ਸੂਚਨਾ ਤੁਰੰਤ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਜਾਂ 1098 ਚਾਈਲਡ ਹੈਲਪ ਲਾਈਨ ’ਤੇ ਦਿੱਤੀ ਜਾਵੇ।