ਬਾਗੜੀਆਂ ਪਿੰਡ ਦੇ 9 ਪਰਿਵਾਰ ਸ਼੍ਰੋਅਦ ’ਚ ਹੋਏ ਸ਼ਾਮਲ
ਬਾਗੜੀਆਂ ਪਿੰਡ ਦੇ 9 ਪਰਿਵਾਰ ਆਮ ਆਦਮੀ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ
Publish Date: Sat, 28 Mar 2026 06:39 PM (IST)
Updated Date: Sat, 28 Mar 2026 06:41 PM (IST)

- ਸੁਰਦੀਪ ਸਿੰਘ ਨੂੰ ਸਰਕਲ ਭਮਾਰਸੀ ਤੋਂ ਸ਼੍ਰੋਮਣੀ ਅਕਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਲਾਇਆ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪੰਜਾਬੀਆਂ ਦੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਦਿਨੋਂ-ਦਿਨ ਲੋਕਾਂ ਦੇ ਮਿਲ ਰਹੇ ਸਹਿਯੋਗ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸੂਬੇ ਅੰਦਰ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੀ ਬਣੇਗੀ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਪਿੰਡ ਬਾਗੜੀਆਂ ਵਿਖੇ ਕੀਤਾ ਕਿ ਪਿੰਡ ਬਾਗੜੀਆਂ ਵਿਖੇ ਅੱਜ ਹੋਏ ਇਕ ਸਾਦੇ ਸਮਾਗਮ ਦੌਰਾਨ ਪਿੰਡ ਦੇ ਨੌ ਪਰਿਵਾਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਪਿੰਡ ਦੇ ਸਾਬਕਾ ਸਰਪੰਚ ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਮਨਿੰਦਰ ਸਿੰਘ, ਗੁਰਿੰਦਰ ਸਿੰਘ, ਅਵਤਾਰ ਸਿੰਘ, ਅਮਨਦੀਪ ਸਿੰਘ, ਵੀਰਬਲ਼, ਹਰਨੇਕ ਸਿੰਘ, ਨਛੱਤਰ ਸਿੰਘ ਅਤੇ ਬਲਕਾਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ। ਪਾਰਟੀ ਵਿਚ ਸ਼ਾਮਲ ਹੋਏ ਨਵੇਂ ਮੈਂਬਰਾਂ ਨੂੰ ਜੀ ਆਇਆਂ ਆਖਦੇ ਸਦਾ ਭੁੱਟਾ ਨੇ ਕੀਤਾ। ਉਨ੍ਹਾਂ ਕਿਹਾ ਕਿ ਗੱਲ ਭਾਵੇਂ ਸੂਬੇ ਦੇ ਵਿਕਾਸ ਦੀ ਹੋਵੇ ਜਾਂ ਇੱਥੋਂ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਨ ਦੀ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਮੋਹਰੀ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਹਮੇਸ਼ਾ ਹੀ ਮਿਹਨਤੀ ਤੇ ਇਮਾਨਦਾਰ ਵਰਕਰਾਂ ਨੂੰ ਬਣਦਾ ਸਮਾਨ ਸਨਮਾਨ ਦਿੱਤਾ ਹੈ ਅਤੇ ਅੱਜ ਸ਼ਾਮਲ ਹੋਏ ਮੈਂਬਰਾਂ ਨੂੰ ਵੀ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ। ਹਲਕਾ ਇੰਚਾਰਜ ਭੁੱਟਾ ਨੇ ਸੁਰਦੀਪ ਸਿੰਘ ਵਜ਼ੀਰ ਨਗਰ ਨੂੰ ਸਰਕਲ ਭਮਾਰਸੀ ਤੌ ਸ਼੍ਰੋਮਣੀ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਵੀ ਨਿਯੁਕਤ ਕੀਤਾ। ਇਸ ਮੌਕੇ ਗੁਰਮੀਤ ਸਿੰਘ ਬਾਗੜੀਸੁਰਦੀਪ ਸਿੰਘ ਵਜ਼ੀਰ ਨਗਰ ਨੂੰ ਸਰਕਲ ਭਮਾਰਸੀ ਦਾ ਸੀਨੀਅਰ ਮੀਤ ਪ੍ਰਧਾਨ ਸਾਬਕਾ ਸਰਪੰਚ, ਪ੍ਰਭਜੋਤ ਸਿੰਘ ਬਾਗੜੀਆਂ, ਰਾਜਵਿੰਦਰ ਸਿੰਘ ਬਾਗੜੀਆਂ, ਬਲਜੀਤ ਸਿੰਘ ਪੰਚ, ਸੁਰਿੰਦਰ ਸਿੰਘ, ਅਮਨਦੀਪ ਸਿੰਘ, ਨਿਰਮਲ ਸਿੰਘ, ਦਵਿੰਦਰ ਸਿੰਘ ਸਾਬਕਾ ਚੇਅਰਮੈਨ ਐੱਸਸੀ ਵਿੰਗ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ, ਜਗਤਾਰ ਸਿੰਘ ਗੁਣੀਆ ਮਾਜਰਾ ਸਰਕਲ ਪ੍ਰਧਾਨ ਹੈਲੋਤਾਲੀ, ਸੁਖਦੀਪ ਸਿੰਘ ਬਹਿਲੋਲਪੁਰ ਸਰਕਲ ਪ੍ਰਧਾਨ ਮੂਲੇਪੁਰ, ਧਰਮਿੰਦਰ ਸਿੰਘ ਮੂਲੇਪੁਰ ਮੀਤ ਪ੍ਰਧਾਨ ਐੱਸਸੀ ਵਿੰਗ ਜ਼ਿਲ੍ਹਾ ਫਤਹਿਗੜ੍ਹ ਸਾਹਿਬ, ਲਖਬੀਰ ਸਿੰਘ ਸਰਾਣਾ ਸਰਕਲ ਪ੍ਰਧਾਨ ਚਨਾਰਥਲ, ਹਰਪ੍ਰੀਤ ਸਿੰਘ ਗੁਣੀਆ ਮਾਜਰਾ ਤੇ ਕਿਰਨਦੀਪ ਸਿੰਘ ਚੁੰਨੀ, ਰਵਿੰਦਰ ਸਿੰਘ ਰਵੀ ਸਰਕਲ ਪ੍ਰਧਾਨ ਭਮਾਰਸੀ, ਕਰਮਜੀਤ ਸਿੰਘ ਜੱਲਾ ਸੀਨੀਅਰ ਅਕਾਲੀ ਆਗੂ, ਕਿਰਨਦੀਪ ਸਿੰਘ ਚੁੰਨੀ, ਮਨਦੀਪ ਸਿੰਘ ਰਾਣਾ, ਸੁਰਜੀਤ ਸਿੰਘ, ਮਾਸਟਰ ਗੁਰਮੀਤ ਸਿੰਘ ਰਾਜੂ ਭਮਾਰਸੀ ਨੀਵੀ, ਬਲਜਿੰਦਰ ਸਿੰਘ ਨਿਪਾ ਕਾਲਾ ਸ਼ਮਨਪ੍ਰੀਤ ਸਿੰਘ ਫਤਿਹਪੁਰ ਆਦਿ ਮੌਜੂਦ ਸਨ।