ਨਸ਼ਾ ਵਿਰੋਧੀ ਮੁਹਿੰਮ ਤਹਿਤ 9 ਗ੍ਰਿਫ਼ਤਾਰ
ਨਸ਼ਾ ਵਿਰੋਧੀ ਮੁਹਿੰਮ ਤਹਿਤ 9 ਗ੍ਰਿਫ਼ਤਾਰ
Publish Date: Thu, 05 Mar 2026 04:38 PM (IST)
Updated Date: Thu, 05 Mar 2026 04:41 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਪੁਲਿਸ ਨੇ ਨਸ਼ਾ ਵਿਰੋਧੀ ਮੁਹਿੰਮ ਤਹਿਤ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਫਤਹਿਗੜ੍ਹ ਸਾਹਿਬ ਪੁਲਿਸ ਨੇ ਭਜਨ ਸਿੰਘ ਤੇ ਦਮਨਪ੍ਰੀਤ, ਮੰਡੀ ਗੋਬਿੰਦਗੜ੍ਹ ਪੁਲਿਸ ਨੇ ਵਿਵੇਕ ਕੁਮਾਰ, ਬਸੀ ਪਠਾਣਾ ਪੁਲਿਸ ਨੇ ਗਗਨਦੀਪ ਸਿੰਘ, ਖੇੜੀ ਨੌਧ ਸਿੰਘ ਪੁਲਿਸ ਨੇ ਸਦੀਕ ਮੁਹੰਮਦ, ਸਰਹਿੰਦ ਪੁਲਿਸ ਨੇ ਜਸਵੰਤ ਸਿੰਘ, ਬਡਾਲੀ ਆਲਾ ਸਿੰਘ ਪੁਲਿਸ ਨੇ ਜਸਵਿੰਦਰ ਸਿੰਘ, ਅਮਲੋਹ ਪੁਲਿਸ ਨੇ ਪਰਗਟ ਸਿੰਘ ਅਤੇ ਖਮਾਣੋਂ ਪੁਲਿਸ ਨੇ ਪ੍ਰਦੀਪ ਸਿੰਘ ਦਾ ਟੈਸਟ ਕਰਵਾਇਆ ਜੋ ਪਾਜ਼ੇਟਿਵ ਆਇਆ। ਪੁਲਿਸ ਨੇ ਉਪਰੋਕਤ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਮੁਕਦਮੇ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਹੈ।