ਡੋਪ ਟੈਸਟ ਪਾਜ਼ੇਟਿਵ ਆਉਣ ’ਤੇ 9 ਗ੍ਰਿਫ਼ਤਾਰ
ਡੋਪ ਟੈਸਟ ਪਾਜ਼ੇਟਿਵ ਆਉਣ ’ਤੇ 9 ਗ੍ਰਿਫ਼ਤਾਰ
Publish Date: Thu, 12 Feb 2026 04:52 PM (IST)
Updated Date: Thu, 12 Feb 2026 04:54 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ ਸਾਹਿਬ : ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਸ਼ੱਕ ਦੇ ਆਧਾਰ ’ਤੇ ਕਾਬੂ ਕੀਤੇ 9 ਵਿਅਕਤੀਆਂ ਦਾ ਡੋਪ ਟੈਸਟ ਕਰਵਾਇਆ ਤਾਂ ਉਹ ਪਾਜ਼ੇਟਿਵ ਆਇਆ। ਜਿਨਾਂ ਵਿਚ ਗੌਰਵ, ਗੁਰਵਿੰਦਰ, ਅਬਦੁਲ, ਗੁਰਵਿੰਦਰ, ਸੁਦੇਸ਼, ਰਾਜਦੀਪ, ਗੁਰਦੇਵ, ਗਗਨਦੀਪ, ਅਤੇ ਰਾਜਕੁਮਾਰ ਸ਼ਾਮਲ ਹਨ। ਪੁਲਿਸ ਵੱਲੋਂ ਇਨ੍ਹਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਵੱਖ-ਵੱਖ ਪੁਲਿਸ ਥਾਣਿਆਂ ਖੇੜੀ ਨੌਧ ਸਿੰਘ, ਮੂਲੇਪੁਰ, ਬਡਾਲੀ ਆਲਾ ਸਿੰਘ ਅਤੇ ਸਰਹਿੰਦ ਵਿਚ ਨਸ਼ਾ ਵਿਰੋਧੀ ਐਕਟ ਅਧੀਨ ਮੁਕੱਦਮੇ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਗਈ ਹੈ।