ਰਿਮਟ ਯੂਨੀਵਰਸਿਟੀ ਵਿਖੇ 8ਵੀਂ ਸਾਲਾਨਾ ਐਥਲੈਟਿਕਸ ਮੀਟ ਸਮਾਪਤ
ਰਿਮਟ ਯੂਨੀਵਰਸਿਟੀ ਵਿਖੇ 8ਵੀਂ ਸਾਲਾਨਾ ਐਥਲੈਟਿਕਸ ਮੀਟ ਸਮਾਪਤ
Publish Date: Tue, 17 Feb 2026 06:13 PM (IST)
Updated Date: Tue, 17 Feb 2026 06:15 PM (IST)
ਫ਼ੋਟੋ ਫ਼ਾਈਲ : 2 ਮੀਟ ’ਚ ਭਾਗ ਲੈਂਦੇ ਹੋਏ ਮਹਿਮਾਨ ਅਤੇ ਵਿਦਿਆਰਥੀ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਰਿਮਟ ਯੂਨੀਵਰਸਿਟੀ ਨੇ ਆਪਣੇ ਯੂਨੀਵਰਸਿਟੀ ਸਪੋਰਟਸ ਗਰਾਊਂਡ ਵਿਖੇ 8ਵੀਂ ਸਾਲਾਨਾ ਐਥਲੈਟਿਕਸ ਮੀਟ 2025-26 ਦਾ ਸਫਲਤਾਪੂਰਵਕ ਸੰਪੰਨ ਹੋ ਗਈ। ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਭਰਪੂਰ ਉਤਸ਼ਾਹ ਨਾਲ ਟਰੈਕ ਤੇ ਫੀਲਡ ਮੁਕਾਬਲਿਆਂ ਵਿਚ ਹਿੱਸਾ ਲਿਆ। ਇਸ ਮੌਕੇ ਭਾਰਤੀ ਐਥਲੀਟ ਅਤੇ ਪਦਮ ਸ਼੍ਰੀ ਪੁਰਸਕਾਰ ਜੇਤੂ ਸੁਨੀਤਾ ਰਾਣੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਈਆਂ। ਮੀਟ ਵਿਚ ਸਪ੍ਰਿੰਟਸ, ਮੱਧ ਤੇ ਲੰਬੀ ਦੂਰੀ ਦੀਆਂ ਦੌੜਾਂ, ਰੀਲੇਅ ਤੇ ਵੱਖ-ਵੱਖ ਫੀਲਡ ਈਵੈਂਟਸ ਵਿਚ ਤੇਜ਼ ਮੁਕਾਬਲੇ ਵੇਖੇ ਗਏ। ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੌਰਾਨ ਸਾਜਿਮ ਨੂੰ ਸਰਵੋਤਮ ਐਥਲੀਟ (ਪੁਰਸ਼) ਅਤੇ ਮੇਨੀਨਾ ਨੂੰ ਸਰਵੋਤਮ ਐਥਲੀਟ (ਔਰਤ) ਵਜੋਂ ਚੁਣਿਆ ਗਿਆ। ਸਮੁੱਚੀ ਚੈਂਪੀਅਨਸ਼ਿਪ ਟਰਾਫੀ ਨਰਸਿੰਗ ਵਿਭਾਗ ਨੇ ਜਿੱਤ ਲਈ ਜਦਕਿ ਉਪ ਜੇਤੂ ਟਰਾਫੀ ਸਰੀਰਕ ਸਿੱਖਿਆ ਵਿਭਾਗ ਨੇ ਹਾਸਲ ਕੀਤੀ। ਸਮਾਗਮ ਦੇ ਅੰਤ ਵਿਚ ਜੇਤੂ ਵਿਦਿਆਰਥੀਆਂ ਨੂੰ ਮੈਡਲ, ਟਰਾਫੀਆਂ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਵਿਚ ਖੇਡ ਭਾਵਨਾ ਅਤੇ ਟੀਮ ਸਪਿਰਿਟ ਨੂੰ ਵਧਾਉਣ ਵਾਲਾ ਮਾਹੌਲ ਰਿਹਾ।