ਆਯੁਰਵੈਦਿਕ ਤੇ ਹੋਮਿਓਪੈਥਿਕ ਮੈਡੀਕਲ ਕੈਂਪ ’ਚ 739 ਮਰੀਜ਼ਾਂ ਦਾ ਚੈੱਕਅੱਪ
ਆਯੁਰਵੈਦਿਕ ਤੇ ਹੋਮਿਓਪੈਥਿਕ ਮੈਡੀਕਲ ਕੈਂਪ ’ਚ 739 ਮਰੀਜ਼ਾਂ ਦਾ ਚੈੱਕਅੱਪ
Publish Date: Thu, 05 Feb 2026 05:27 PM (IST)
Updated Date: Thu, 05 Feb 2026 05:29 PM (IST)
ਫ਼ੋਟੋ ਫ਼ਾਈਲ:7 ਚੁੰਨੀ ਕਲਾਂ ਵਿਖੇ ਲਗਾਏ ਗਏ ਮੈਡੀਕਲ ਕੈਂਪ ਦਾ ਦ੍ਰਿਸ਼। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ: ਡਾਇਰੈਕਟਰ ਆਯੁਰਵੇਦਾ, ਪੰਜਾਬ ਡਾ. ਰਮਨ ਖੰਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰਦੁਆਰਾ ਸਾਹਿਬ ਬਾਰੀਆਂ, ਚੁੰਨੀ ਕਲਾਂ ਵਿਖੇ ਮੁਫ਼ਤ ਆਯੁਰਵੈਦਿਕ ਅਤੇ ਹੋਮਿਓਪੈਥਿਕ ਮੈਡੀਕਲ ਕੈਂਪ ਲਗਾਇਆ ਗਿਆ। ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ, ਡਾ. ਮੰਜੂ ਨੇ ਕੈਂਪ ਦੌਰਾਨ ਮਾਹਿਰ ਆਯੁਰਵੈਦਿਕ ਅਤੇ ਹੋਮਿਓਪੈਥਿਕ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਪੂਰੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਇਸ ਕੈਂਪ ਵਿਚ ਕੁੱਲ 739 ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ, ਜਿਨ੍ਹਾਂ ਵਿੱਚੋਂ 397 ਮਰੀਜ਼ਾਂ ਨੂੰ ਆਯੁਰਵੈਦਿਕ ਅਤੇ 342 ਮਰੀਜ਼ਾਂ ਨੂੰ ਹੋਮਿਓਪੈਥਿਕ ਦਵਾਈਆਂ ਪ੍ਰਦਾਨ ਕੀਤੀਆਂ ਗਈਆਂ। ਇਲਾਕੇ ਦੇ ਲੋਕਾਂ ਅਤੇ ਸੰਗਤ ਵੱਲੋਂ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ। ਕੈਂਪ ਵਿਚ ਡਾ. ਸਿਕੰਦਰ, ਆਯੁਰਵੈਦਿਕ ਮੈਡੀਕਲ ਅਫ਼ਸਰ, ਡਾਕਟਰ ਉਮਾ ਬੇਦੀ ਆਯੁਰਵੈਦਿਕ ਮੈਡੀਕਲ ਅਫ਼ਸਰ, ਡਾਕਟਰ ਦਲਜੀਤ ਸਿੰਘ, ਐਚਐਮਓ, ਡਾਕਟਰ ਮਨਵਿੰਦਰ ਕੌਰ, ਐਚਐਮਓ, ਨੇ ਮਰੀਜ਼ਾਂ ਦਾ ਚੈੱਕ ਅਪ ਕੀਤਾ। ਇਸ ਦੌਰਾਨ ਬਲਜਿੰਦਰ ਸਿੰਘ ਉਪ ਵੈਦ, ਅਵਤਾਰ ਸਿੰਘ, ਉਪ ਵੈਦ, ਨੀਲ ਕਮਲ ਹੋਮਿਓਪੈਥਿਕ ਡਿਸਪੈਂਸਰ, ਪਰਮਜੀਤ ਕੌਰ ਹੋਮਿਓਪੈਥਿਕ ਡਿਸਪੈਂਸਰ ਵੱਲੋਂ ਦਵਾਈਆਂ ਦੀ ਵੰਡ ਕੀਤੀ ਗਈ।