ਮੁਫ਼ਤ ਆਯੂਸ ਕੈਂਪ ਵਿਚ 701 ਮਰੀਜ਼ਾ ਦਾ ਕੀਤਾ ਚੈੱਕਅੱਪ
ਮੁਫ਼ਤ ਆਯੂਸ ਕੈਂਪ ਵਿਚ 701 ਮਰੀਜ਼ਾ ਦਾ ਕੀਤਾ ਚੈਕਅੱਪ
Publish Date: Sun, 15 Feb 2026 05:36 PM (IST)
Updated Date: Sun, 15 Feb 2026 05:39 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਡਾਇਰੈਕਟਰ ਆਯੁਰਵੈਦਾ, ਡਾਇਰੈਕਟਰ ਹੋਮਿਓਪੈਥੀ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਦਿਸ਼ਾ ਨਿਰਦੇਸ਼ਾਂ ਡਾ. ਮੰਜੂ ਦੀ ਯੋਗ ਅਗਵਾਈ ਵਿਚ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਮੁਫ਼ਤ ਆਯੂਸ਼ ਕੈਂਪ ਲਗਾਇਆ ਗਿਆ। ਕੈਂਪ ’ਚ ਮਰੀਜ਼ਾਂ ਦਾ ਮੁਫ਼ਤ ਚੈੱਕਅੱਪ ਕਰਕੇ ਹੋਮਿਓਪੈਥੀ ਅਤੇ ਆਯੁਰਵੈਦਿਕ ਦਵਾਈਆਂ ਦਿੱਤੀਆਂ ਗਈਆਂ। ਡਾ. ਮੰਜੂ ਨੇ ਦੱਸਿਆ ਕਿ ਕੈਂਪ ਕੁੱਲ 701 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਜਿਸ ਵਿਚ ਹੋਮਿਓਪੈਥੀ ਦੇ 357 ਮਰੀਜ਼ ਤੇ ਆਯੂਰਵੈਦ ਦੇ 344 ਮਰੀਜ਼ ਦੇਖੇ ਗਏ। ਇਨ੍ਹਾਂ ਕੈਂਪਾਂ ਦਾ ਮੁੱਖ ਮਕਸਦ ਹੋਮਿਓਪੈਥੀ ਅਤੇ ਆਯੂਰਵੈਦਾ ਨੂੰ ਉਤਸਾਹਿਤ ਕਰਨਾ ਹੈ। ਇਸ ਕੈਂਪ ’ਚ ਐੱਚਐੱਮਓ ਡਾ. ਮਨਵਿੰਦਰ ਕੌਰ, ਡਾ. ਦਲਜੀਤ ਸਿੰਘ, ਏਐਮਓ, ਡਾ. ਪ੍ਰਤਿਭਾ ਸਰਮਾ, ਡਾ. ਰਮਾ, ਡਾ. ਨੀਲ ਕਮਲ, ਪਰਮਜੀਤ ਕੌਰ(ਹੋਮਿਓ ਡਿਸਪੈਸਰ) ਚਮਕੌਰ ਸਿੰਘ, ਜਤਿੰਦਰ ਸਿੰਘ, ਪ੍ਰੀਤੀ ਜੈਦਕਾ ਉਪ ਵੈਦ ਨੇ ਆਪਣੀ ਡਿਊਟੀ ਨਿਭਾਈ।