ਨਸ਼ਾ ਕੀਤੇ 7 ਵਿਅਕਤੀ ਗ੍ਰਿਫਤਾਰ
ਨਸ਼ਾ ਕੀਤੇ 7 ਵਿਅਕਤੀ ਗ੍ਰਿਫਤਾਰ
Publish Date: Thu, 22 Jan 2026 04:50 PM (IST)
Updated Date: Thu, 22 Jan 2026 04:51 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪੁਲਿਸ ਨੇ ਨਸ਼ਾ ਕੀਤੇ ਮਿਲੇ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਬਡਾਲੀ ਆਲਾ ਸਿੰਘ ਪੁਲਿਸ ਨੇ ਜਤਿੰਦਰ ਤੇ ਪਲਵਿੰਦਰ, ਖਮਾਣੋਂ ਪੁਲਿਸ ਨੇ ਸਤਨਾਮ ਸਿੰਘ, ਅਮਲੋਹ ਪੁਲਸ ਨੇ ਦੀਨ ਦਿਆਲ ਤੇ ਹਰਪ੍ਰੀਤ ਸਿੰਘ, ਮੂਲੇਪੁਰ ਪੁਲਿਸ ਨੇ ਧਰਮਿੰਦਰ ਕੁਮਾਰ, ਬਸੀ ਪਠਾਣਾਂ ਪੁਲਿਸ ਨੇ ਵਿਜੇ ਅਤੇ ਫਿਰੋਜ ਖਾਨ ਦਾ ਡੋਪ ਟੈਸਟ ਕਰਵਾਇਆ ਜੋ ਕਿ ਪਾਜ਼ੇਟਿਵ ਆਇਆ। ਪੁਲਿਸ ਵੱਲੋਂ ਉਕਤ ਵਿਅਕਤੀਆਂ ਖਿਲਾਫ ਵੱਖ-ਵੱਖ ਥਾਣਿਆਂ ਵਿੱਚ ਮੁਕੱਦਮੇ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਗਈ ਹੈ।