ਬਾਬਾ ਮੋਤੀ ਰਾਮ ਮਹਿਰਾ ਟਰੱਸਟ ਦੇ ਚੇਅਰਮੈਨ ਦੀ ਚੋਣ ਲਈ 7 ਉਮੀਦਵਾਰਾਂ ਨੇ ਨਾਮਜ਼ਦਗੀ ਫਾਰਮ ਭਰੇ
ਬਾਬਾ ਮੋਤੀ ਰਾਮ ਮਹਿਰਾ ਟਰੱਸਟ ਦੇ ਚੇਅਰਮੈਨ ਦੀ ਚੋਣ ਲਈ 7 ਉਮੀਦਵਾਰਾਂ ਨੇ ਨਾਮਜ਼ਦਗੀ ਫਾਰਮ ਭਰੇ
Publish Date: Fri, 24 Apr 2026 06:37 PM (IST)
Updated Date: Fri, 24 Apr 2026 06:40 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਰਜਿ. ਸ੍ਰੀ ਫਤਹਿਗੜ੍ਹ ਸਾਹਿਬ ਦੇ ਚੋਣ ਲਈ ਨਾਮਜ਼ਦਗੀ ਫਾਰਮ ਭਰਨ ਦੇ ਆਖਰੀ ਦਿਨ ਕੁਲ 7 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਫਾਰਮ ਚੋਣ ਕਮੇਟੀ ਪਾਸ ਜਮ੍ਹਾਂ ਕਰਵਾਏ। ਇਨ੍ਹਾਂ ਉਮੀਦਵਾਰਾਂ ਵਿਚ ਨਿਮਰਲ ਸਿੰਘ ਐੱਸਐੱਸ ਸਾਬਕਾ ਚੇਅਰਮੈਨ, ਤਰਵਿੰਦਰ ਸਿੰਘ ਲੁਧਿਆਣਾ, ਕੁਲਵੰਤ ਸਿੰਘ ਚੰਡੀਗੜ੍ਹ, ਸੁਖਦੇਵ ਸਿੰਘ ਰਾਜ ਲੁਧਿਆਣਾ, ਰਾਜ ਕੁਮਾਰ ਪਾਤੜਾਂ, ਮਨਮੋਹਨ ਸਿੰਘ ਭਾਗੋਵਾਲੀਆ, ਗੁਰਚਰਨ ਸਿੰਘ ਧਨੋਲਾ ਦੇ ਨਾਮ ਸ਼ਾਮਿਲ ਹਨ। ਚੋਣ ਕਮੇਟੀ ਦੇ ਕਨਵੀਨਰ ਸਰਵਣ ਸਿੰਘ ਬਿਹਾਲ ਨੇ ਦੱਸਿਆ ਕਿ ਅੱਜ ਚੇਅਰਮੈਨ ਦੀ ਚੋਣ ਲਈ ਨਾਮਜ਼ਦਗੀ ਫਾਰਮ ਦੀ ਆਖਰੀ ਮਿਤੀ ਸੀ ਜਿਸ ਦੌਰਾਨ ਉਨ੍ਹਾਂ ਦੀ ਕਮੇਟੀ ਪਾਸ ਸੱਤ ਨਾਮਜ਼ਦਗੀਆਂ ਪਹੁੰਚੀਆਂ ਹਨ। ਇਨ੍ਹਾਂ ਦੀ ਪੜਤਾਲ 25 ਅਪ੍ਰੈਲ ਨੂੰ ਕੀਤੀ ਜਾਵੇਗੀ ਅਤੇ ਉਮੀਦਵਾਰ 26 ਅਪ੍ਰੈਲ ਨੂੰ 10 ਤੋ 2 ਵਜੇ ਤੱਕ ਆਪਣੇ ਨਾਮਜ਼ਦਗੀ ਫਾਰਮ ਵਾਪਸ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਚੋਣ ਨਿਸ਼ਾਨ 26 ਅਪ੍ਰੈਲ ਨੂੰ ਹੀ ਸ਼ਾਮ 3 ਤੋਂ 5 ਵਜੇ ਤੱਕ ਅਲਾਟ ਕਰ ਦਿੱਤੇ ਜਾਣਗੇ। ਚੋਣ ਕਮੇਟੀ ਦੇ ਕਨਵੀਨਰ ਸਵਰਨ ਸਿੰਘ ਬਿਹਾਲ, ਰਿੰਟਰਨਿੰਗ ਅਫਸਰ ਮਹਿੰਦਰ ਸਿੰਘ ਮੋਰਿੰਡਾ ਅਤੇ ਬਾਕੀ ਕਮੇਟੀ ਮੈਬਰ ਠੇਕੇਦਾਰ ਰਣਜੀਤ ਸਿੰਘ ਜਲੰਧਰ, ਜਸਪਾਲ ਸਿੰਘ ਕਲੌਦੀ, ਜਰਨੈਲ ਸਿੰਘ ਹਸਨਪੁਰ, ਬਲਵੀਰ ਸਿੰਘ ਬੱਬੂ ਨੇ ਦੱਸਿਆ ਕਿ ਚੇਅਰਮੈਨ ਦੇ ਅਹੁਦੇ ਦੀ ਚੋਣ ਮਿਤੀ 17 ਮਈ ਨੂੰ ਹੋਵੇਗੀ, ਜਿਸ ’ਚ ਸਮਾਜ ਨਾਲ ਸਬੰਧ ਰੱਖਣ ਵਾਲੇ ਵੋਟਰ ਸਵੇਰੇ 8 ਵਜੇ ਤੋਂ ਸ਼ਾਮੀ 4 ਵਜੇ ਤੱਕ ਵੋਟ ਪਾ ਸਕਣਗੇ ਤੇ 17 ਮਈ ਨੂੰ ਪੋਲਿੰਗ ਬਾਅਦ ਵੋਟਾਂ ਦੀ ਗਿਣਤੀ ਕਰਨ ਉਪਰੰਤ ਨਤੀਜਾ ਐਲਾਨਿਆ ਜਾਵੇਗਾ। ਉਨ੍ਹਾਂ ਸਾਰੇ ਉਮੀਦਵਾਰਾਂ ਨੂੰ ਚੋਣ ਜ਼ਾਬਤੇ ’ਚ ਰਹਿ ਕੇ ਪ੍ਰਚਾਰ ਕਰਨ ਦੀ ਵੀ ਅਪੀਲ ਕੀਤੀ।