ਕੁੱਟਮਾਰ ਦੇ ਮਾਮਲੇ ’ਚ ਕੌਂਸਲਰ ਸਣੇ 6 ਨਾਮਜ਼ਦ
ਕੁੱਟਮਾਰ ਦੇ ਮਾਮਲੇ ’ਚ ਕੌਂਸਲਰ ਸਣੇ 6 ਨਾਮਜ਼ਦ
Publish Date: Fri, 06 Mar 2026 05:02 PM (IST)
Updated Date: Fri, 06 Mar 2026 05:06 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਫਤਹਿਗੜ੍ਹ ਸਾਹਿਬ ਪੁਲਿਸ ਨੇ ਕੁੱਟਮਾਰ ਦੇ ਮਾਮਲੇ ਵਿਚ ਕੌਂਸਲਰ ਸਮੇਤ 6 ਜਣਿਆਂ ਨੂੰ ਨਾਮਜ਼ਦ ਕੀਤਾ ਹੈ। ਸੁਖਪ੍ਰੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਤਲਾਣੀਆਂ ਨੇ ਦੱਸਿਆ ਕਿ 2 ਮਾਰਚ ਨੂੰ ਮੋਹਣ ਲਾਲ ਨੇ ਉਸ ਦੇ ਭਰਾ ਕਰਨਵੀਰ ਸਿੰਘ ਦੀ ਕਿਸੇ ਕੰਮ ਨੂੰ ਲੈ ਕੇ ਮੋਰਿੰਡਾ ਪੈਲਸ ਵਿਚ ਕੁੱਟਮਾਰ ਕੀਤੀ ਸੀ। ਪੁੱਛਣ ’ਤੇ 4 ਮਾਰਚ ਨੂੰ ਮੋਹਣ ਲਾਲ ਤੇ ਉਸ ਦੇ ਲੜਕਿਆਂ -ਕਰਨਵੀਰ ਸਿੰਘ ਤੇ ਅਰਜਨ ਕੁਮਾਰ, ਓਮ ਪ੍ਰਕਾਸ਼, ਵਿਸਾਖੀ ਰਾਮ ਕੌਂਸਲਰ ਅਤੇ ਢੋਟੂ ਵਾਸੀਆਨ ਤਲਾਈਆਂ ਨੇ ਕਥਿਤ ਤੌਰ ਤੇ ਉਸ ਦੀ ਕੁੱਟਮਾਰ ਕੀਤੀ ਹੈ। ਪੁਲਿਸ ਵੱਲੋਂ ਸ਼ਿਕਾਇਤ ਦੇ ਆਧਾਰ ’ਤੇ ਉਕਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।