5 ਦੇ ਡੋਪ ਟੈਸਟ ਆਏ ਪਾਜ਼ੇਟਿਵ
5 ਜਣਿਆ ਦੇ ਡੋਪ ਟੈਸਟ ਪੋਜ਼ੀਟਿਵ ਆਏ
Publish Date: Sat, 21 Mar 2026 06:06 PM (IST)
Updated Date: Sat, 21 Mar 2026 06:10 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਦੌਰਾਨ ਕੀਤੀ ਕਾਰਵਾਈ ’ਚ ਕਾਬੂ ਕੀਤੇ 5 ਵਿਅਕਤੀਆਂ ਦੇ ਡੋਪ ਟੈਸਟ ਕਰਵਾਏ ਗਏ ਜੋ ਪਾਜ਼ੇਟਿਵ ਆਏ ਹਨ। ਜਿਨ੍ਹਾਂ ਵਿਚ ਬਸੀ ਪਠਾਣਾਂ ਪੁਲਿਸ ਵੱਲੋਂ ਕਾਬੂ ਸੁਖਵੀਰ ਸਿੰਘ, ਅਮਲੋਹ ਪੁਲਿਸ ਵੱਲੋਂ ਸਾਗਰ ਗਿਰੀ ਤੇ ਅੰਮ੍ਰਿਤ, ਖਮਾਣੋਂ ਪੁਲਿਸ ਵੱਲੋਂ ਸੰਦੀਪ ਸਿੰਘ ਤੇ ਮੂਲੇਪੁਰ ਪੁਲਿਸ ਵੱਲੋਂ ਕਾਬੂ ਸ਼ਗਨਪ੍ਰੀਤ ਸਿੰਘ ਸ਼ਾਮਲ ਹਨ। ਪੁਲਿਸ ਟੀਮਾਂ ਵੱਲੋਂ ਉਕਤ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਕੇਸ ਦਰਜ ਕਰ ਕੇ ਕਾਨੂੰਨੀ ਕਾਰਵਾਈ ਕੀਤੀ ਗਈ ਹੈ।