ਕੁੱਟਮਾਰ ਕਰਨ ਦੇ ਦੋਸ਼ ’ਚ 5 ਜਣੇ ਨਾਮਜ਼ਦ
ਕੁੱਟਮਾਰ ਕਰਨ ਦੇ ਦੋਸ਼ ਹੇਠ 5 ਜਣੇ ਨਾਮਜ਼ਦ
Publish Date: Sat, 28 Feb 2026 06:10 PM (IST)
Updated Date: Sat, 28 Feb 2026 06:10 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਅਮਲੋਹ ਪੁਲਿਸ ਨੇ ਕਾਰ ਸਵਾਰ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ 5 ਜਣਿਆਂ ਨੂੰ ਨਾਮਜ਼ਦ ਕੀਤਾ ਹੈ। ਉਪਰੋਕਤ ਕਾਰਵਾਈ ਰਣਜੀਤ ਸਿੰਘ ਵਾਸੀ ਪਿੰਡ ਭੱਟੋ ਦੀ ਸ਼ਿਕਾਇਤ ਦੇ ਆਧਰ ’ਤੇ ਕੀਤੀ ਗਈ ਹੈ। ਪੀੜਤ ਨੇ ਪੁਲਿਸ ਨੂੰ ਦੱਸਿਆ ਕਿ ਉਹ ਕਾਰ ਵਿਚ ਮੰਡੀ ਗੋਬਿੰਦਗੜ੍ਹ ਨੂੰ ਜਾ ਰਿਹਾ ਸੀ। ਉਸ ਦੌਰਾਨ ਹਾਰਨ ਮਾਰਨ ਦੇ ਬਾਵਜੂਦ ਅੱਗੇ ਜਾਂਦੀ ਕਰੇਨ ਨੇ ਰਸਤਾ ਨਹੀਂ ਦਿੱਤਾ ਤਾਂ ਉਸ ਦੇ ਚਾਲਕ ਨਾਲ ਬਹਿਸ ਹੋ ਗਈ। ਜਿਵੇਂ ਹੀ ਉਹ ਪਿੰਡ ਢੋਲਾ ਵਾਲਾ ਚੌਕ ਪੁੱਜਾ ਤਾਂ ਫਾਰਚੂਨਰ ਸਵਾਰਾਂ ਤੇ ਕਰੇਨ ਚਾਲਕ ਨੇ ਘੇਰ ਕੇ ਉਸ ਦੀ ਕੁੱਟਮਾਰ ਕੀਤੀ ਤੇ ਉਸ ਦੀ ਕਾਰ ਦੀ ਭੰਨਤੋੜ ਵੀ ਕੀਤੀ। ਪੁਲਿਸ ਨੇ ਇਸ ਮਾਮਲੇ ਵਿਚ ਕਰਨਪ੍ਰੀਤ ਸਿੰਘ ਤੇ ਜਗਤਾਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਰਮਨ, ਕਰਮਜੀਤ ਸਿੰਘ ਤੇ ਪਰਦੀਪ ਪੁਲਿਸ ਦੀ ਪਕੜ ਤੋਂ ਬਾਹਰ ਦੱਸੇ ਜਾ ਰਹੇ ਹਨ।