ਕੁੱਟਮਾਰ ਦੇ ਮਾਮਲੇ ’ਚ ਪਰਿਵਾਰ ਦੇ 5 ਮੈਂਬਰ ਨਾਮਜ਼ਦ
ਕੁੱਟਮਾਰ ਦੇ ਮਾਮਲੇ ’ਚ ਪਰਿਵਾਰ ਦੇ 5 ਮੈਂਬਰ ਨਾਮਜ਼ਦ
Publish Date: Tue, 14 Apr 2026 05:46 PM (IST)
Updated Date: Tue, 14 Apr 2026 05:48 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਸਥਾਨਕ ਪੁਲਿਸ ਨੇ ਕੁੱਟਮਾਰ ਦੇ ਮਾਮਲੇ ’ਚ ਇਕ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਨਾਮਜ਼ਦ ਕੀਤਾ ਹੈ। ਇਸ ਮਾਮਲੇ ਵਿਚ ਸ਼ਿਕਾਇਤ ਕਰਤਾ ਭਗਵੰਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ ਸ਼ਾਮ ਨੂੰ ਘਰ ਨੂੰ ਜਾ ਰਿਹਾ, ਉਸ ਦੌਰਾਨ ਵਰਿੰਦਰ ਸਿੰਘ ਕਥਿਤ ਤੌਰ ਤੇ ਗਾਲੀ ਗਲੋਚ ਤੇ ਇੱਟਾ ਰੋੜੇ ਮਾਰਨ ਲੱਗਾ| ਜਦੋਂ ਉਸ ਨੇ ਉਸ ਦੇ ਪਿਤਾ ਨੂੰ ਸ਼ਿਕਾਇਤ ਕੀਤਾ ਤਾਂ ਪੂਰਾ ਪਰਿਵਾਰ ਨੇ ਗਾਲੀ ਗਲੋਚ ਤੇ ਇੱਟਾ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਪੁਲਿਸ ਨੇ ਮੁੱਦਈ ਦੇ ਬਿਆਨਾਂ ’ਤੇ ਡਾਕਟਰੀ ਰਿਪੋਰਟ ਦੇ ਆਧਾਰ ਤੇ ਮੇਜਰ ਸਿੰਘ, ਜਸਮੇਲ ਸਿੰਘ ਉਰਫ਼ ਬਿੱਲੂ, ਕਰਨੈਲ਼ ਸਿੰਘ, ਵਰਿੰਦਰ ਸਿੰਘ, ਜੋਬਨਪਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।