ਨਸ਼ੇ ਦੀ ਹਾਲਤ ’ਚ 5 ਮੁਲਜ਼ਮ ਗ੍ਰਿਫ਼ਤਾਰ
ਨਸ਼ੇ ਦੀ ਹਾਲਤ ਵਿੱਚ 5 ਗ੍ਰਿਫ਼ਤਾਰ
Publish Date: Fri, 24 Apr 2026 05:45 PM (IST)
Updated Date: Fri, 24 Apr 2026 05:49 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਪੁਲਿਸ ਵੱਲੋਂ ਚੈਕਿੰਗ ਦੌਰਾਨ ਨਸ਼ੇ ਦੀ ਹਾਲਤ ਵਿਚ ਮਿਲੇ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਕਾਰਵਾਈ ਪੁਲਿਸ ਥਾਣਾ ਬਡਾਲੀ ਆਲਾ ਸਿੰਘ, ਸਰਹਿੰਦ, ਖੇੜੀ ਨੌਧ ਸਿੰਘ ਤੇ ਅਮਲੋਹ ਦੀਆਂ ਟੀਮਾਂ ਵੱਲੋਂ ਕੀਤੀ ਗਈ। ਮੁਲਜ਼ਮਾਂ ਦੀ ਪਛਾਣ ਕੁਲਵੀਰ ਸਿੰਘ, ਖੁਸ਼ਵੀਰ ਸਿੰਘ, ਮੋਹਿਤ, ਗਗਨਦੀਪ ਸਿੰਘ ਅਤੇ ਮਨਪ੍ਰੀਤ ਵਜੋਂ ਹੋਈ ਹੈ।