ਡੋਪ ਟੈਸਟ ਪਾਜ਼ੇਟਿਵ ਆਉਣ ’ਤੇ 3 ਗ੍ਰਿਫ਼ਤਾਰ
ਡੋਪ ਟੈਸਟ ਪਾਜ਼ੇਟਿਵ ਆਉਣ ’ਤੇ 3 ਗ੍ਰਿਫ਼ਤਾਰ
Publish Date: Sat, 25 Apr 2026 05:45 PM (IST)
Updated Date: Sat, 25 Apr 2026 05:49 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪੁਲਿਸ ਥਾਣਾ ਬਸੀ ਪਠਾਣਾਂ, ਖਮਾਣੋਂ, ਫਤਹਿਗੜ੍ਹ ਸਾਹਿਬ ਦੀਆਂ ਟੀਮਾਂ ਵੱਲੋਂ ਨਸ਼ੇ ਦੇ ਸ਼ੱਕ ’ਚ ਕਾਬੂ ਕੀਤੇ 3 ਵਿਅਕਤੀਆਂ ਦਾ ਡੋਪ ਟੈਸਟ ਪਾਜ਼ੇਟਿਵ ਆਉਣ ’ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਇਹ ਕਾਰਵਾਈ ਕਰਦਿਆਂ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।