28ਵਾਂ ਬਵਾਸੀਰ ਤੇ ਅੱਖਾਂ ਦਾ ਮੁਫ਼ਤ ਕੈਂਪ 8 ਨੂੰ
ਸਰਹਿੰਦ ਵਿਖੇ 28ਵਾਂ ਬਵਾਸੀਰ ਤੇ ਅੱਖਾਂ ਦਾ ਮੁਫ਼ਤ ਕੈਂਪ 8 ਫਰਵਰੀ ਨੂੰ
Publish Date: Sat, 24 Jan 2026 05:50 PM (IST)
Updated Date: Sat, 24 Jan 2026 05:52 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਗੁਰੂ ਕ੍ਰਿਪਾ ਸੇਵਾ ਸੰਸਥਾਨ ਵੱਲੋਂ ਵਿਸ਼ਵ ਜਾਗ੍ਰਿਤੀ ਮਿਸ਼ਨ ਨਾਲ ਮਿਲ ਕੇ 28ਵਾਂ ਬਵਾਸੀਰ ਤੇ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਆਪ੍ਰੇਸ਼ਨ ਕੈਂਪ 8 ਫਰਵਰੀ ਨੂੰ ਸਵੇਰੇ 9 ਤੋਂ ਦੁਪਹਿਰ 1 ਵਜੇ ਤਕ ਲਾਇਆ ਜਾਵੇਗਾ। ਕੈਂਪ ਸੰਸਥਾਨ ਦੇ ਵਿਹੜੇ ਸਿਨੇਮਾ ਰੋਡ ਰਾਕੇਸ਼ ਮਿੱਤਰ ਫੈਕਟਰੀ ਸਾਹਮਣੇ ਵਿਖੇ ਲੱਗੇਗਾ। ਸੰਸਥਾਨ ਪ੍ਰਧਾਨ ਸੀਏ ਅਸ਼ਵਨੀ ਗਰਗ ਨੇ ਦੱਸਿਆ ਕਿ ਇਹ ਕੈਂਪ ਗ਼ਰੀਬ ਤੇ ਲੋੜਵੰਦਾਂ ਨੂੰ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਲਈ ਹਰ ਸਾਲ ਕਰਵਾਇਆ ਜਾਂਦਾ ਹੈ। ਹੁਣ ਤਕ ਹਜ਼ਾਰਾਂ ਮਰੀਜ਼ ਲਾਭ ਲੈ ਚੁੱਕੇ ਹਨ। ਮੀਟਿੰਗ ਵਿੱਚ ਡਾ. ਹਿਤੇਂਦਰ ਸੂਰੀ ਸਕੱਤਰ, ਜਗਦੀਸ਼ ਵਰਮਾ, ਅਰੁਣ ਸੂਰੀ ਤੇ ਪਰਵੀਨ ਗਰਗ ਮੌਜੂਦ ਸਨ। ਉਨ੍ਹਾਂ ਲੋਕਾਂ ਨੂੰ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।