ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਕ੍ਰਿਸ਼ਨਾ ਨਗਰ ਸਥਿਤ ਮਾਂ ਮਹਾਕਾਲੀ ਸ਼ਿਵ ਮੰਦਰ ਕਮੇਟੀ ਵੱਲੋਂ 20ਵੇਂ ਮੂਰਤੀ ਸਥਾਪਨਾ ਦਿਵਸ ਮੌਕੇ ਵਿਸ਼ਾਲ ਮਾਂ ਭਗਵਤੀ ਜਾਗਰਣ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਮੰਦਰ ਦੇ ਪੁਜਾਰੀ ਪੰਡਿਤ ਰਾਜੇਸ਼ ਮਿਸ਼ਰਾ ਵੱਲੋਂ ਸ਼੍ਰੀ ਗਣੇਸ਼ ਪੂਜਨ, ਨਵਗ੍ਰਹਿ ਪੂਜਨ ਤੇ ਕਲਸ਼ ਪੂਜਨ ਨਾਲ ਕੀਤੀ ਗਈ। ਇਸ ਉਪਰੰਤ ਉਦਯੋਗਪਤੀ ਮਨੀਸ਼ ਗਰਗ ਕਾਕੂ ਨੇ ਜੋਤ ਪ੍ਰਚੰਡ ਕਰਕੇ ਜਾਗਰਣ ਦੀ ਰਸਮ ਨਿਭਾਈ। ਸ਼੍ਰੀ ਹਨੂੰਮਾਨ ਜੀ ਦੇ ਝੰਡੇ ਦੀ ਰਸਮ ਉਦਯੋਗਪਤੀ ਸ਼ਰਨ ਦਾਸ ਮਿੱਤਲ ਪਰਿਵਾਰ ਵੱਲੋਂ ਅਦਾ ਕੀਤੀ ਗਈ। ਜਾਗਰਣ ਦੌਰਾਨ ਕੈਥਲ ਤੋਂ ਪਹੁੰਚੇ ਗਾਇਕ ਨੀਟੂ ਚੰਚਲ ਨੇ ਮਹਾਮਾਈ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਮੰਦਰ ਟਰੱਸਟ ਵੱਲੋਂ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ ਅਤੇ ਸੰਗਤਾਂ ਲਈ ਅਤੁੱਟ ਲੰਗਰ ਵਰਤਾਇਆ ਗਿਆ। ਇਸ ਧਾਰਮਿਕ ਸਮਾਗਮ ’ਚ ਮੰਦਰ ਕਮੇਟੀ ਦੇ ਪ੍ਰਧਾਨ ਸੋਮ ਪ੍ਰਕਾਸ਼ ਥਾਪਰ, ਮੀਤ ਪ੍ਰਧਾਨ ਜਗਦੀਸ਼ ਸ਼ਾਹੀ, ਸਕੱਤਰ ਸੁਰਿੰਦਰ ਸਿੰਘੀ, ਅਸ਼ੋਕ ਥਾਪਰ, ਦਵਿੰਦਰ ਪਰਾਸ਼ਰ, ਵਿਵੇਕ ਗਰਗ ਅਤੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਅਸ਼ੋਕ ਸ਼ਰਮਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਨ੍ਹਾਂ ਤੋਂ ਇਲਾਵਾ ਮੋਹਨ ਗੁਪਤਾ, ਡਾ. ਮਨਮੋਹਨ ਕੌਸ਼ਲ, ਯੱਗਿਆ ਦੱਤ ਵਧਵਾ, ਜੌਲੀ ਥਾਪਰ, ਸੋਨੂੰ ਥਾਪਰ, ਅਮਿਤ ਠਾਕੁਰ, ਰਜਨੀਸ਼ ਧੀਰ, ਵਿਸ਼ਾਲ ਧੀਰ, ਮੋਤੀ ਲਾਲ ਸੇਤੀਆ, ਦੀਪ ਕੁਮਾਰ, ਦੀਪਿਕਾ ਥਾਪਰ, ਡਾ ਕਰਨ, ਗੇਵੀ, ਸਚਿਨ, ਕਾਂਤ ਗੌਤਮ, ਹਿਮਾਂਸ਼ੂ, ਨਰਿੰਦਰ ਭਾਟੀਆ, ਰਵਿੰਦਰ ਸਿੰਘ ਪਦਮ, ਰਾਜੀਵ ਸਿੰਗਲਾ, ਅਨਿਲ ਧੀਮਾਨ ਲਾਲੀ, ਨਾਜ਼ਰ ਰੈਹਲ, ਅਜੈ ਲਿਬੜਾ, ਗੌਰਵ ਅੱਗਰਵਾਲ, ਅਸ਼ੋਕ ਪਰਾਸ਼ਰ, ਸੁਰੇਸ਼, ਬਲਦੇਵ ਚੋਪੜਾ, ਸੁਖਵਿੰਦਰ ਚੋਪੜਾ, ਸਚਿਨ ਅਰੋੜਾ, ਹਰਨਾਮ ਦਾਸ, ਪਰਮਿੰਦਰ ਜਿੰਦਲ, ਸੋਨੂੰ ਜਿੰਦਲ, ਮਨੋਜ ਨਰਾਇਣ ਦਾਸ, ਸੰਜੇ ਗਰਗ, ਮਹੇਸ਼ ਕੁਮਾਰ, ਐਡਵੋਕੇਟ ਰਵੀ ਕੁਮਾਰ, ਲਵ ਕੁਮਾਰ, ਰੇਨੂੰ ਬਾਲਾ, ਸਿੰਮੀ ਥਾਪਰ, ਮਹੇਸ਼ ਥਾਪਰ, ਭਾਰਤੀ ਥਾਪਰ, ਸਰਿਤਾ ਗਰਗ, ਆਸ਼ਾ ਰਾਣੀ, ਲਿਪਸੀ ਠਾਕੁਰ, ਮੀਨੂੰ ਠਾਕੁਰ, ਨਿਸ਼ਾ ਰਾਣੀ, ਬਬੀਤਾ ਰਾਣੀ, ਦਰਸ਼ਨਾ ਰਾਣੀ ਭਾਟੀਆ, ਕਮਲੇਸ਼ ਰਾਣੀ, ਰੀਟਾ ਰਾਣੀ ਅਤੇ ਮੀਨੂੰ ਰਾਣੀ ਨੇ ਮਹਾਮਾਈ ਦੇ ਚਰਨਾਂ ਵਿਚ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ।