ਬ੍ਰਹਮ ਗਿਆਨੀ ਸੰਤ ਬਾਬਾ ਕਲਿਆਣ ਦਾਸ ਸਿੰਘ ਦੀ 19ਵੀਂ ਬਰਸੀ ਸਰਹਿੰਦ ’ਚ ਮਨਾਈ
ਬ੍ਰਹਮ ਗਿਆਨੀ ਸੰਤ ਬਾਬਾ ਕਲਿਆਣ ਦਾਸ ਸਿੰਘ ਦੀ 19ਵੀਂ ਬਰਸੀ ਸਰਹਿੰਦ ਵਿੱਚ ਮਨਾਈ
Publish Date: Thu, 05 Mar 2026 04:30 PM (IST)
Updated Date: Thu, 05 Mar 2026 04:33 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਰੂਹਾਨੀ ਗੁਰਮਤਿ ਆਸ਼ਰਮ ਸ਼ਮਸ਼ੇਰ ਨਗਰ ਸਰਹਿੰਦ ਵਿਖੇ ਬ੍ਰਹਮ ਗਿਆਨੀ ਸੰਤ ਬਾਬਾ ਕਲਿਆਣ ਦਾਸ ਸਿੰਘ ਜੀ ਦੀ 19ਵੀਂ ਬਰਸੀ ਮੁੱਖ ਸੇਵਾਦਾਰ ਬਾਬਾ ਲੱਖਾ ਸਿੰਘ ਦੀ ਅਗਵਾਈ ਹੇਠ ਮਨਾਈ ਗਈ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣ ਉਪਰੰਤ ਸੰਤ ਬਾਬਾ ਬਲਵਿੰਦਰ ਦਾਸ ਮੁੱਲਾਂਪੁਰ ਵਾਲਿਆਂ ਸਮੇਤ ਰਾਗੀ ਢਾਡੀ ਅਤੇ ਕਵੀਸਰੀ ਜਥਿਆਂ ਨੇ ਕੀਰਤਨ ਕਥਾ ਵਿਚਾਰਾਂ ਨਾਲ ਸੰਗਤ ਨੂੰ ਨਿਹਾਲ ਕੀਤਾ।
ਸੰਤ ਬਾਬਾ ਬਲਵਿੰਦਰ ਦਾਸ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਸੰਤਾਂ ਮਹਾਂਪੁਰਸ਼ਾਂ ਦੇ ਦਰਸਾਏ ਮਾਰਗ ’ਤੇ ਚੱਲਣਾ ਚਾਹੀਦਾ ਹੈ। ਸੱਚੀ ਕਿਰਤ ਕਰਨੀ ਅਤੇ ਨੇਕ ਕਮਾਈ ਵਿੱਚੋਂ ਦਸਵੰਧ ਕੱਢ ਕੇ ਸਰਬੱਤ ਦੇ ਭਲੇ ਦੇ ਕਾਰਜ ਕਰਨੇ ਚਾਹੀਦੇ ਹਨ। ਗੁਰੂਆਂ ਤੇ ਸੰਤਾਂ ਦੇ ਜੀਵਨ ਤੋਂ ਸੇਧ ਲੈ ਕੇ ਜੀਵਨ ਜਿਉਣਾ ਚਾਹੀਦਾ ਹੈ।
ਮੁੱਖ ਸੇਵਾਦਾਰ ਬਾਬਾ ਲੱਖਾ ਸਿੰਘ ਨੇ ਦੱਸਿਆ ਕਿ ਹਰ ਸਾਲ ਵਾਂਗ ਇਸ ਵਾਰ ਵੀ ਵੱਖ ਵੱਖ ਥਾਵਾਂ ਤੋਂ ਪਹੁੰਚੀ ਸੰਗਤ ਨੇ ਮਹਾਪੁਰਸ਼ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ। ਸੰਤ ਬਾਬਾ ਬਲਵਿੰਦਰ ਦਾਸ ਸਮੇਤ ਵੱਖ ਵੱਖ ਕੀਰਤਨੀ ਜਥਿਆਂ ਨੂੰ ਸਿਰਪਾਉ ਦੇ ਨਾਲ ਸਨਮਾਨਿਤ ਕੀਤਾ ਗਿਆ। ਮੌਕੇ ’ਤੇ ਅਤੁੱਟ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਨਾਜਰ ਸਿੰਘ ਜਿੰਦਲਪੁਰ, ਡਾਕਟਰ ਹਰਿੰਦਰ ਸਿੰਘ ਮੋਰਿੰਡਾ, ਅਮੋਲਕ ਸਿੰਘ ਕੰਜਾਰੀ, ਗੁਰਮੀਤ ਸਿੰਘ, ਗੁਰਜੀਤ ਸਿੰਘ ਮੋਹਾਲੀ, ਨਰਿੰਦਰ ਸਿੰਘ ਚਨਾਰਥਲ, ਭਿੰਦਰ ਕਕਰਾਲਾ, ਪ੍ਰਿੰਸੀਪਲ ਮਨਜੀਤ ਸਿੰਘ, ਪਟਵਾਰੀ ਬਲਵੀਰ ਸਿੰਘ ਤੇ ਰਾਜਿੰਦਰ ਸਿੰਘ ਕੰਨਗੋ ਸਮੇਤ ਹੋਰ ਸੇਵਾਦਾਰ ਮੌਜੂਦ ਸਨ।