- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਹਿੰਦ ਰੇਲਵੇ ਥਾਣੇ ਦੇ ਅਧੀਨ ਸਾਲ 2025 ’ਚ ਰੇਲਵੇ ਟਰੈਕ ’ਤੇ ਗਈਆਂ 162 ਵਿਅਕਤੀਆਂ ਦੀਆਂ ਜਾਨਾਂ

ਪਰਗਟ ਸਿੰਘ, ਪੰਜਾਬੀ ਜਾਗਰਣ,• ਫਤਹਿਗੜ੍ਹ ਸਾਹਿਬ : ਬੀਤਿਆਂ ਵਰ੍ਹਾ 2025 ਆਪਣੀਆਂ ਕਈ ਖੱਟੀਆਂ ਮਿੱਠੀਆਂ ਯਾਦਾਂ ਛੱਡਦਾ ਹੋਇਆ ਲੰਘ ਗਿਆ। ਇਸ ਸਾਲ ਦੌਰਾਨ ਕਈ ਕੀਮਤੀ ਜਾਨਾਂ ਵੀ ਗਈਆਂ। ਇਸ ਵੱਖਵੇ ਦੌਰਾਨ ਜਿੱਥੇ ਆਮ ਸੜਕੀ ਹਾਦਸੇ ਵਾਪਰੇ ਉਥੇ ਹੀ ਰੇਲਵੇ ਥਾਣਾ ਸਰਹਿੰਦ ਅਧੀਨ ਆਉਂਦੇ ਇਲਾਕੇ ’ਚ ਵੀ ਸਾਲ 2025 ’ਚ ਰੇਲਵੇ ਟਰੈਕ ’ਤੇ 162 ਜਾਨਾ ਚਲੀਆਂ ਗਈਆਂ। ਇਹ ਘਟਨਾਵਾ ਪਿਛਲੇ ਸਾਲਾਂ ਨਾਲੋਂ ਵੱਧ ਸੀ। ਇਨ੍ਹਾਂ ਘਟਨਾਵਾਂ ਦੌਰਾਨ ਮ੍ਰਿਤਕ ਹੋਏ 162 ਵਿਅਕਤੀਆਂ ਵਿਚੋਂ ਜੀਆਰੀ ਪੁਲਿਸ ਵੱਲੋਂ 118 ਵਿਅਕਤੀਆਂ ਦੀ ਪਛਾਣ ਕਰਕੇ ਮ੍ਰਿਤਕਾਂ ਦੀਆ ਲਾਸ਼ਾਂ ਉਨ੍ਹਾਂ ਦੇ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ। ਇਨ੍ਹਾਂ ਮਾਮਲਿਆਂ ’ਚ ਰੇਲਵੇ ਪੁਲਿਸ ਵੱਲੋਂ 160 ਮਾਮਲਿਆਂ ’ਚ ਧਾਰਾ 174 ਅਧੀਨ ਕਾਰਵਾਈ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਪੁਲਿਸ ਥਾਣਾ ਸਰਹਿੰਦ ਦੇ ਇੰਚਾਰਜ ਗੁਰਪ੍ਰੀਤ ਸਿੰਘ ਘੁੰਮਣ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿਚ ਸਾਲ 2025 ਦੌਰਾਨ ਕੁੱਲ 162 ਵਿਅਕਤੀਆਂ ਦੀਆਂ ਲਾਸ਼ਾਂ ਰੇਲਵੇ ਟਰੈਕ ਤੋਂ ਬਰਾਮਦ ਹੋਈਆਂ ਹਨ, ਜਿਨ੍ਹਾਂ ’ਚ ਰੇਲ ਗੱਡੀਆਂ ਨਾਲ ਹੋਏ ਹਾਦਸਿਆਂ ਤੋਂ ਇਲਾਵਾ ਰੇਲਵੇ ਟਰੈਕ ਨੇੜੇ ਤੋਂ ਵੀ ਲਾਸ਼ਾਂ ਦਾ ਬਰਾਮਦ ਹੋਣਾ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਰੇਲਵੇ ਪੁਲਿਸ ਥਾਣਾ ਸਰਹਿੰਦ ਅਧੀਨ 4 ਪੁਲਿਸ ਚੌਕੀਆਂ ਆਉਂਦੀਆਂ ਹਨ, ਜਿਨ੍ਹਾਂ ’ਚ ਰੇਲਵੇ ਪੁਲਿਸ ਚੌਕੀ ਖੰਨਾ, ਰੂਪਨਗਰ, ਅਨੰਦਪੁਰ ਸਾਹਿਬ ਤੇ ਨੰਗਲਡੈਮ ਸ਼ਾਮਲ ਹਨ। ਐੱਸਐੱਸਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਥਾਣਾ ਸਰਹਿੰਦ ਦੀ ਹੱਦ ਸਰਹਿੰਦ ਜੰਕਸ਼ਨ ਤੋਂ ਲੁਧਿਆਣਾ ਵੱਲ ਦੋਰਾਹਾ ਨਹਿਰ ਤੱਕ, ਰਾਜਪੁਰਾ ਵੱਲ ਸਾਧੂਗੜ੍ਹ ਰੇਲਵੇ ਸਟੇਸ਼ਨ, ਨੰਗਲ ਡੈਮ ਤੇ ਖਰੜ-ਮੁਹਾਲੀ ਰੇਲਵੇ ਲਾਈਨ ਤੱਕ ਦਾ ਰੇਲਵੇ ਟਰੈਕ ਦਾ ਇਲਾਕਾ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਕੁੱਲ ਮ੍ਰਿਤਕ ਮਿਲੇ 162 ਵਿਅਕਤੀਆਂ ਦੇ ਮਾਮਲੇ ’ਚ ਦੋ ਮੁਕੱਦਮੇ ਦਰਜ ਕੀਤੇ ਗਏ ਹਨ ਤੇ ਬਾਕੀਆਂ ’ਚ ਧਾਰਾ 174 ਅਧੀਨ ਕਾਰਵਾਈ ਕੀਤੀ ਗਈ ਹੈ, ਜਿਨ੍ਹਾਂ ’ਚੋਂ 118 ਵਿਅਕਤੀਆਂ ਦੀ ਪਛਾਣ ਕਰਕੇ ਲਾਸ਼ਾਂ ਮ੍ਰਿਤਕਾਂ ਦੇ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਜਦੋਂ ਕਿ 44 ਵਿਅਕਤੀਆਂ ਦੀ ਪਛਾਣ ਨਹੀਂ ਹੋ ਸਕੀ। ਐੱਸਐੱਸਓ ਨੇ ਦੱਸਿਆ ਕਿ ਲੰਘੇ ਸਾਲ ਦੌਰਾਨ ਸਿਰਫ ਅੱਗ ਲੱਗਣ ਦੀ ਘਟਨਾ ਤੋਂ ਇਲਾਵਾ ਭਾਵੇ ਹੋਰ ਵੱਡੀ ਘਟਨਾ ਤੋਂ ਬਚਾ ਰਿਹਾ ਪਰ ਪੂਰੇ ਇਲਾਕੇ 162 ਵਿਅਕਤੀ ਰੇਲਵੇ ਟਰੈਕ ’ਤੇ ਜਾਨਾ ਗਵਾ ਗਏ।
ਡੱਬੀ-
--3 ਕਿੱਲੋ ਅਫੀਮ ਸਮੇਤ ਹੋਰ ਨਸ਼ਾ ਸਮੱਗਰੀ ਫੜੀ
ਸਾਲ 2025 ਦੌਰਾਨ ਰੇਲਵੇ ਪੁਲਿਸ ਥਾਣਾ ਸਰਹਿੰਦ ਦੇ ਇਲਾਕੇ ਅਧੀਨ 3 ਕਿੱਲੋਂ ਅਫੀਮ ਸਮੇਤ ਹੋਰ ਵੀ ਨਸ਼ਾ ਸਮੱਗਰੀ ਫੜੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਪੁਲਿਸ ਥਾਣਾ ਸਰਹਿੰਦ ਦੇ ਇੰਚਾਰਜ ਗੁਰਪ੍ਰੀਤ ਸਿੰਘ ਘੁੰਮਣ ਨੇ ਦੱਸਿਆ ਕਿ ਜੀਆਰਪੀ ਪੁਲਿਸ ਵੱਲੋਂ ਸਾਲ 2025 ’ਚ 3 ਕਿੱਲੋਂ ਅਫੀਮ, 12 ਕਿੱਲੋ ਤੋਂ ਵੱਧ ਚੂਰਾ ਪੋਸਤ ਤੇ 20 ਲੀਟਰ ਦੇ ਕਰੀਬ ਅੰਗਰੇਜ਼ੀ ਸ਼ਰਾਬ ਸਮੇਤ ਹੋਰ ਵੀ ਨਸ਼ਾ ਸਮੱਗਰੀ ਫੜੀ ਗਈ ਹੈ, ਜਿਸ ਦੌਰਾਨ 20 ਦੇ ਕਰੀਬ ਮੁਲਜ਼ਮਾਂ ਨੂੰ ਕਾਬੂ ਕਰਕੇ ਕਾਰਵਾਈ ਕੀਤੀ ਗਈ ਹੈ।