ਕੈਂਪ ’ਚ ਮਾਹਿਰਾਂ ਨੇ 150 ਮਰੀਜ਼ਾਂ ਦਾ ਕੀਤਾ ਚੈੱਕਅਪ
150 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ
Publish Date: Sun, 15 Mar 2026 05:17 PM (IST)
Updated Date: Sun, 15 Mar 2026 05:21 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਦੀ ਫਤਹਿਗੜ੍ਹ ਸਾਹਿਬ ਸੋਸ਼ਲ ਵੈਲਫ਼ੇਅਰ ਸੋਸਾਇਟੀ ਵੱਲੋਂ ਜ਼ੈਲਦਾਰ ਮੁਹੱਲੇ ਦੇ ਗੁਰਦੁਆਰਾ ਸਾਹਿਬ ਵਿਚ ਨੈਚਰੁਲ ਥੈਰਪੀ ਕੈਂਪ ਲਗਾਇਆ ਗਿਆ, ਜਿਸ ਵਿਚ 150 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। ਕੈਂਪ ਵਿਚ ਪੁਹੰਚੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਕਿਹਾ ਕਿ ਅਜਿਹੇ ਕੈਂਪ ਇਲਾਕੇ ਦੇ ਲੋਕਾਂ ਲਈ ਕਾਫ਼ੀ ਲਾਹੇਬੰਦ ਸਾਬਤ ਹੁੰਦੇ ਹਨ ਕਿਉਂਕਿ ਇਨ੍ਹਾਂ ਕੈਂਪਾ ਵਿਚ ਬਿਨਾਂ ਕਿਸੇ ਟੀਕਾਕਰਨ ਤੋਂ ਕੁਦਰਤੀ ਪੁਰਾਤਨ ਥਰੈਪੀ ਦੇ ਰਾਹੀਂ ਮਰੀਜ਼ਾਂ ਨੂੰ ਠੀਕ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿਚ ਤੰਦਰੁਸਤੀ ਸਭ ਤੋਂ ਵੱਡੀ ਨਿਆਮਤ ਹੈ ਕਿਉਂਕਿ ਤੰਦਰੁਸਤ ਵਿਅਕਤੀ ਹੀ ਸਿਹਤਮੰਦ ਸਮਾਜ ਦੀ ਸਿਰਜਣਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਰੋਜ਼ਾਨਾ ਦੇ ਜੀਵਨ ਵਿੱਚੋਂ ਆਪਣੀ ਸਿਹਤ ਦਾ ਧਿਆਨ ਰੱਖਣਾ ਜ਼ਰੂਰੀ ਹੈ। ਦੀ ਫਤਹਿਗੜ੍ਹ ਸਾਹਿਬ ਸੋਸ਼ਲ ਵੈਲਫ਼ੇਅਰ ਸੁਸਾਇਟੀ ਦੀ ਸ਼ਲਾਘਾ ਕਰਦਿਆਂ ਭੁੱਟਾ ਨੇ ਕਿਹਾ ਕਿ ਇਂਹ ਸੰਸਥਾ ਮਾਨਵਤਾ ਦੀ ਸੇਵਾ ਵਿਚ ਵੱਡਾ ਯੋਗਦਾਨ ਪਾ ਰਹੀ ਹੈ ਜਿਸ ਤੋਂ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ। ਕੈਂਪ ਵਿਚ ਡਾ. ਜਗਤਾਰ ਸਿੰਘ ਦੀ ਟੀਮ ਨੇ ਲੋਕਾਂ ਦਾ ਚੈੱਕਅਪ ਕੀਤਾ। ਇਸ ਮੌਕੇ ਸਾਬਕਾ ਕੌਂਸਲਰ ਨਿਰਮਲ ਸਿੰਘ, ਸੁਖਵਿੰਦਰ ਸਿੰਘ, ਸਵਰਨਜੀਤ ਸਿੰਘ, ਸੁਰਜੀਤ ਸਿੰਘ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਤਰੁਣ ਕੁਮਾਰੀ, ਬਾਬਾ ਅਜੀਤ ਸਿੰਘ, ਬਲਰਾਜ ਸਿੰਘ, ਰਜਿੰਦਰ ਸਿੰਘ ਪੱਤਰਕਾਰ, ਬਲਰਾਜ ਸਿੰਘ, ਹਰਮਨ ਸਿੰਘ, ਰਾਜਵੀਰ ਸਿੰਘ, ਮੰਗਤ ਰਾਮ, ਬਲਜੀਤ ਸਿੰਘ ਖਾਲਸਾ, ਡਾ. ਮਾਨਸੀ, ਡਾ. ਅਵਤਾਰ ਸਿੰਘ, ਹਿੰਮਤ ਸਿੰਘ, ਹਰਵਿੰਦਰ ਕੌਰ, ਦਿਆਵੰਤੀ, ਸੁਰਿੰਦਰ ਕੌਰ, ਇੰਦਰਜੀਤ ਕੌਰ, ਕਮਲੇਸ਼ ਕੁਮਾਰੀ, ਨਰਿੰਦਰ ਕੁਮਾਰ ਤੇ ਰਾਮ ਲਾਲ ਮੌਜੂਦ ਸਨ।