140 ਮਰੀਜ਼ਾਂ ਦੀਆਂ ਅੱਖਾਂ ਦਾ ਨਿਰੀਖਣ ਕੀਤਾ
140 ਮਰੀਜ਼ਾਂ ਦੀਆਂ ਅੱਖਾਂ ਦਾ ਨਿਰੀਖਣ ਕੀਤਾ ਗਿਆ
Publish Date: Mon, 09 Mar 2026 05:05 PM (IST)
Updated Date: Mon, 09 Mar 2026 05:09 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਭਾਰਤ ਵਿਕਾਸ ਪ੍ਰੀਸ਼ਦ ਸਰਹਿੰਦ ਵੱਲੋਂ ਅਸ਼ੋਕਾ ਸਕੂਲ ਵਿਖੇ ਮੁਫ਼ਤ ਅੱਖਾਂ ਦਾ ਨਿਰੀਖਣ ਤੇ ਆਪਰੇਸ਼ਨ ਕੈਂਪ ਲਗਾਇਆ ਗਿਆ। ਕੈਂਪ ਵਿਚ ਮੁੱਖ ਮਹਿਮਾਨ ਆਸ਼ਾ ਰਾਣੀ ਮਿਊਂਸੀਪਲ ਕੌਂਸਲਰ ਸਰਹਿੰਦ ਨੇ ਕੈਂਪ ਦਾ ਉਦਘਾਟਨ ਭਾਰਤ ਮਾਤਾ ਦੀ ਤਸਵੀਰ ਅੱਗੇ ਜੋਤ ਜਗਾ ਅਤੇ ਫ਼ੁੱਲ ਭੇਂਟ ਕਰ ਕੇ ਕੀਤਾ। ਉਨ੍ਹਾਂ ਨੇ ਭਾਰਤ ਵਿਕਾਸ ਪ੍ਰੀਸ਼ਦ ਸਰਹਿੰਦ ਦੇ ਇਨ੍ਹਾਂ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਮਾਜ ਸੇਵਾ ਸਭ ਤੋਂ ਉੱਤਮ ਕਾਰਜ ਹੈ ਅਤੇ ਪ੍ਰੀਸ਼ਦ ਇਸ ਸੇਵਾ ਵਿਚ ਸਭ ਤੋਂ ਅੱਗੇ ਹੈ। ਪ੍ਰੀਸ਼ਦ ਪ੍ਰਧਾਨ ਹਰਵਿੰਦਰ ਵਰਮਾ ਨੇ ਆਏ ਮਹਿਮਾਨਾਂ ਦਾ ਜੀ ਆਇਆਂ ਕਰਦਿਆਂ ਕਿਹਾ ਕਿ ਪ੍ਰੀਸ਼ਦ ਵੱਲੋਂ ਇਹ ਲਗਾਤਾਰ ਤੀਸਰਾ ਮੁਫ਼ਤ ਅੱਖਾਂ ਦਾ ਆਪਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ | ਪ੍ਰੀਸ਼ਦ ਬੁਲਾਰੇ ਪੂਰਨ ਸਹਿਗਲ ਨੇ ਦੱਸਿਆ ਕਿ ਅੱਜ ਦਾ ਕੈਂਪ ਡਾਕਟਰ ਦੇਵਜੀਤ ਸਿੰਘ ਢਿੱਲੋਂ ਤੇ ਉਨ੍ਹਾਂ ਦੀ ਟੀਮ ਦੀ ਨਿਗਰਾਨੀ ਹੇਠ ਲਗਾਇਆ ਜਾ ਰਿਹਾ ਹੈ ਅਤੇ ਅੱਜ ਦੇ ਕੈਂਪ ਦੇ ਵਿਚ 140 ਮਰੀਜ਼ਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ। ਜ਼ਰੂਰਤ ਅਨੁਸਾਰ ਡਾਕਟਰ ਢਿੱਲੋਂ ਉਨ੍ਹਾਂ ਨੂੰ ਆਪਰੇਸ਼ਨ ਦੀ ਤਾਰੀਖ਼ ਦੇਣਗੇ। ਇਸ ਮੌਕੇ ਰਾਜੇਸ਼਼ ਧੀਮਾਨ, ਹਰੀਸ਼ ਜੈਨ, ਮੁਨੀਸ਼ ਵਰਮਾ, ਰਾਮੇਸ਼ ਸੋਨੂ, ਸੀਮਾ, ਸੌਰਵ ਕਪੂਰ, ਰਾਜੀਵ ਗੁਪਤਾ, ਰਾਜੇਸ਼਼ ਉੱਪਲ, ਰੋਹਿਤ ਸ਼ਰਮਾ, ਅਰਵਿੰਦ, ਸੁਮੀਤ ਮੋਦੀ, ਰਾਜੀਵ ਖੁੱਲਰ, ਅਮਰਜੀਤ ਪਾਲ, ਮਨੋਜ ਚੌਧਰੀ, ਦੀਪਨ ਮਾਂਗੀ, ਅਨਿਲ ਸੂਦ, ਪਵਨ ਕਾਲੜਾ, ਅਸ਼ਵਨੀ ਬਿਥਰ, ਬਾਵਾ, ਅਨੁਜ, ਗਗਨ ਬਜਾਜ, ਕਰਨੈਲ ਸੱਗੂ, ਰਿਸ਼ੀ ਪੁਰੀ, ਡਾ. ਰਵਦੀਪ, ਮਨੋਜ ਬਿੰਬਰਾ, ਗੁਲਸ਼ਨ ਬੋਬੀ, ਨਵੀਨ ਬਾਂਸਲ, ਅਤੁਲ, ਨਰਿੰਦਰ ਤਾਕੀਆਰ, ਹਰਪਾਲ ਬੇਦੀ, ਬਾਨਿਸ਼, ਸੁਮੰਤ, ਸੋਨੀਆ ਵਰਮਾ ਅਤੇ ਪੂਰਨ ਸਹਿਗਲ ਮੌਜੂਦ ਸਨ।