ਸ਼ੱਕ ਦੇ ਅਧਾਰ ਤੇ 12 ਨਸ਼ਾ ਕਰਨ ਵਾਲੇ ਕਾਬੂ
ਸ਼ੱਕ ਦੇ ਅਧਾਰ ਤੇ 12 ਨਸ਼ਾ ਕਰਨ ਵਾਲੇ ਕਾਬੂ
Publish Date: Tue, 10 Feb 2026 05:32 PM (IST)
Updated Date: Tue, 10 Feb 2026 05:35 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਕਾਬੂ ਕੀਤੇ 12 ਨਸ਼ਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਪੁਲਿਸ ਥਾਣਿਆਂ ’ਚ ਮੁਕੱਦਮੇ ਦਰਜ ਕੀਤੇ ਹਨ। ਜਾਣਕਾਰੀ ਮੁਤਾਬਕ ਨਸ਼ਾ ਵਿਰੋਧੀ ਮੁਹਿੰਮ ਦੌਰਾਨ ਫਤਹਿਗੜ੍ਹ ਸਾਹਿਬ ਪੁਲਿਸ ਨੇ ਰਾਹੁਲ ਅਤੇ ਕੁਨਾਲ, ਖਮਾਣੋਂ ਪੁਲਿਸ ਨੇ ਗੁਰਦੀਪ ਸਿੰਘ, ਸਕੇ ਭਰਾਵਾਂ ਮਨਪ੍ਰੀਤ ਸਿੰਘ ਤੇ ਗੁਰਸੇਵਕ ਸਿੰਘ, ਬਸੀ ਪਠਾਣਾਂ ਪੁਲਿਸ ਨੇ ਗੁਰਤੇਜ਼ਪਾਲ ਸਿੰਘ, ਬਡਾਲੀ ਆਲਾ ਸਿੰਘ ਪੁਲਿਸ ਨੇ ਗੁਰਪ੍ਰੀਤ ਸਿੰਘ ਤੇ ਜਸਪ੍ਰੀਤ ਸਿੰਘ, ਮੂਲੇਪੁਰ ਪੁਲਿਸ ਨੇ ਗੁਰਜੋਤ ਸਿੰਘ ਕਰਨਵੀਰ ਸਿੰਘ ਤੇ ਵਿਸ਼ਾਲ ਖਾਨ, ਸਰਹਿੰਦ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਅਤੇ ਸੁਖਵਿੰਦਰ ਸਿੰਘ ਦਾ ਡੋਪ ਟੈਸਟ ਕਰਾਇਆ ਜੋ ਪਾਜ਼ੇਟਿਵ ਆਇਆ।