ਲੜਕੀ ਸਮੇਤ 12 ਦਾ ਡੋਪ ਟੈਸਟ ਪਾਜ਼ੇਟਿਵ ਆਇਆ
ਲੜਕੀ ਸਮੇਤ 12 ਦਾ ਡੋਪ ਟੈਸਟ ਪਾਜ਼ੇਟਿਵ ਆਇਆ
Publish Date: Wed, 11 Feb 2026 04:51 PM (IST)
Updated Date: Wed, 11 Feb 2026 04:53 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਪੁਲਿਸ ਵੱਲੋਂ ਨਸ਼ੇ ਦੇ ਸ਼ੱਕ ਵਿਚ ਕਰਵਾਏ ਗਏ ਡੋਪ ਟੈਸਟ ਦੌਰਾਨ ਇਕ ਲੜਕੀ ਸਮੇਤ 12 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ ਵਿਚ ਸੈਟੀ ਖਾਂ, ਜਗਰੂਪ ਸਿੰਘ, ਉੱਜਵਲ ਸ਼ਰਮਾ, ਹਿਮਾਂਸ਼ੀ, ਜਸਵਿੰਦਰ ਸਿੰਘ, ਅਮਨ, ਚਿੰਨੂ, ਦਿਲਪ੍ਰੀਤ ਸਿੰਘ, ਰਿੰਕੂ ਸਿੰਘ, ਰਣਵੀਰ ਸਿੰਘ, ਜਸ਼ਨਪ੍ਰੀਤ ਸਿੰਘ ਅਤੇ ਹਰਦੀਪ ਸਿੰਘ ਸ਼ਾਮਿਲ ਹਨ। ਪੁਲਿਸ ਨੇ ਉਪਰੋਕਤ ਵਿਅਕਤੀਆਂ ਖ਼ਿਲਾਫ਼ ਸਰਹੰਦ, ਖਮਾਣੋਂ, ਬਸੀ ਪਠਾਣਾਂ, ਮੂਲੇਪੁਰ, ਅਮਲੋਹ ਅਤੇ ਫਤਿਹਗੜ੍ਹ ਸਾਹਿਬ ਦੇ ਥਾਣਿਆਂ ਵਿੱਚ ਮਾਮਲੇ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।