ਹੋਟਲਾਂ ਢਾਬਿਆਂ ਤੇ ਰੇਹੜੀਆਂ ਤੋਂ 12 ਘਰੇਲੂ ਸਿਲੰਡਰ ਜ਼ਬਤ
ਹੋਟਲਾਂ ਢਾਬਿਆਂ ਤੇ ਰੇਹੜੀਆਂ ਤੋਂ 12 ਘਰੇਲੂ ਸਿਲੰਡਰ ਜ਼ਬਤ
Publish Date: Fri, 17 Apr 2026 07:17 PM (IST)
Updated Date: Sat, 18 Apr 2026 04:10 AM (IST)

ਪਰਦੀਪ ਸਿੰਘ ਢਿੱਲੋ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਵਿਚ ਘਰੇਲੂ ਗੈਸ ਸਿੰਲਡਰਾਂ ਦੀ ਦੁਰਵਰਤੋਂ ਰੋਕਣ ਲਈ ਬਣਾਈ ਗਈ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੀ ਟੀਮ ਨੇ ਅਜਨਾਲੀ ਤੇ ਤਰਲੋਕਪੁਰੀ ਵਿਖੇ ਸਥਿਤ ਹੋਟਲਾਂ ਢਾਬਿਆਂ ਅਤੇ ਸਬਜੀ ਦੀਆਂ ਰੇਹੜੀਆਂ ਦੀ ਚੈਕਿੰਗ ਕੀਤੀ। ਇਸ ਚੈਕਿੰਗ ਦੌਰਾਨ ਹੋਟਲਾਂ ਢਾਬਿਆਂ ਆਦਿ ਤੋਂ ਵਪਾਰਕ ਮੰਤਵ ਲਈ ਵਰਤੇ ਜਾ ਰਹੇ 12 ਘਰੇਲੂ ਗੈਸ ਸਿਲੰਡਰ ਜਬਤ ਕਰਕੇ ਉੱਚ ਅਧਿਕਾਰੀਆਂ ਨੂੰ ਲਿਖਿਆ ਗਿਆ। ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਅਫ਼ਸਰ ਕੇਵਲ ਸਿੰਘ ਦੀ ਅਗਵਾਈ ਹੇਠ ਬਣਾਈ ਇਸ ਟੀਮ ਵਿਚ ਇੰਸਪੈਕਟਰ ਕਪਲ ਸਕਸੈਨਾ, ਭੁਪਿੰਦਰ ਸਿੰਘ, ਕਰਮਜੀਤ ਸਿੰਘ, ਗੁਰਮੋਹਿਤ ਸਿੰਘ ਸ਼ਾਮਲ ਸਨ। ਇਸ ਸਬੰਧੀ ਡੀਐੱਫਐੱਸਓ ਕੇਵਲ ਸਿੰਘ ਨੇ ਦੱਸਿਆ ਕਿ ਭਾਵੇਂ ਜ਼ਿਲ੍ਹੇ ਵਿਚ ਘਰੇਲੂ ਸਿਲੰਡਰਾਂ ਦੀ ਕੋਈ ਘਾਟ ਨਹੀਂ ਹੈ ਪਰ ਵਿਭਾਗ ਨੂੰ ਸਮੇਂ ਸਮੇਂ ਸਿਰ ਆਮ ਲੋਕਾਂ ਵੱਲੋਂ ਇਹ ਸ਼ਿਕਾਇਤ ਮਿਲ ਰਹੀ ਸੀ ਕਿ ਕਈ ਹੋਟਲਾਂ ਢਾਂਬਿਆਂ ਤੇ ਖਾਣ ਪੀਣ ਦੀਆਂ ਰੇਹੜੀਆਂ ਤੇ ਘਰੇਲੂ ਗੈਸ ਸਿਲੰਡਰਾਂ ਦੀ ਵਰਤੋਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਘਰੇਲੂ ਗੈਸ ਦੀ ਬਲੈਕਮੇਲਿੰਗ ਵੀ ਵਧਦੀ ਹੈ ਅਤੇ ਲੋਕਾਂ ਨੂੰ ਬਲੇਕਮੇਲਰਾਂ ਵੱਲੋਂ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਆਮ ਲੋਕਾਂ ਦੀ ਲੁੱਟ ਖਸੁੱਟ ਬਰਦਾਸ਼ਤ ਨਹੀਂ ਕਰੇਗਾ ਤੇ ਅਜਿਹਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਦਿਸ਼ਾ-ਨਿਰਦੇਸਾਂ ਅਨੁਸਾਰ ਬਣਾਈ ਇਸ ਟੀਮ ਵੱਲੋਂ ਜ਼ਿਲ੍ਹੇ ਵਿਚ ਨਿਰੰਤਰ ਛਾਪੇਮਾਰੀ ਜਾਰੀ ਰਹੇਗੀ।